copyright reserved shabadm 2020. Powered by Blogger.

ਸ਼ਬਦ ਮੰਡਲ ਤੇ ਤੁਹਾਡਾ ਸਵਾਗਤ ਏ

ਨਵੇਂ ਪੰਜਾਬੀ ਰਚਨਾਕਾਰ ਆਪਣੀਆਂ ਰਚਨਾਵਾਂ ਸਾਨੂੰ ਘੱਲ ਸਕਦੇ ਨੇ। ਰਚਨਾਵਾਂ ਤੋਂ ਇਲਾਵਾ ਕਿਸੇ ਵੀ ਸਾਹਿਤਕ ਮੁੱਦੇ ਤੇ ਆਪਣੇ ਵਿਚਾਰ ਘੱਟੋ ਘੱਟ 500 ਸ਼ਬਦਾਂ ਵਿੱਚ ਭੇਜੋ।.

Saturday, October 10, 2009

ਗੁਰਪਰੀਤ ਗਿੱਲ ਦੀ ਨਵੀਂ ਨਜ਼ਮ

ਪਰਾਪਤੀ ----ਤੇਰਾ ਚੁੱਪ-ਚਾਪਸ਼ਬਦਾ ਦੇ ਅਰਥਾਂ'ਚਸ਼ਾਮਲ ਹੋ ਜਾਣਾ..ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ- ਤੇਰੇ ਨੈਣ-ਨਕਸ਼ਾਂ ਦਾਮੇਰੇ ਚਿਹਰੇ'ਤੇਦੱਬੇ-ਕਦਮੀਂ ਉਤਰ ਅਉਣਾ..ਕਿਤੇ ਮੇਰੀ ਪਹਿਚਾਣ ਤਾਂ ਨਹੀਂ- ਤੇਰਾ ਆਪ-ਮੁਹਾਰੇਮੇਰੇ ਡੁੱਲੇ 'ਤੇ ਬੇਖਬਰਰੰਗਾਂ'ਚ ਰੰਗੇ ਜਾਣਾ..ਕਿਤੇ ਮੇਰੀ ਕਲਪਨਾ ਤਾਂ ਨਹੀ- ਤੇਰਾ ਅੰਤਰਮਨ ਦੀਆਂਪੌੜੀਆ ਉਤਰਚਿੰਤਨ 'ਚ ਸ਼ਾਮਲ ਹੋਣਾ..ਕਿਤੇ ਮੇਰੀ ਸਾਧਨਾ ਤਾਂ ਨਹੀਂ- ਤੇਰਾ ਹਵਾ ਦੇ ਝੌਂਕੇ ਵਾਂਗਛੂਹ ਜਾਣਾ,ਕੰਬਣ-ਸੁਰਾਂ ਜਗਾ ਦੇਣਾ..ਕਿਤੇ ਮੇਰਾ ਵਹਿਮ ਤਾਂ ਨਹੀਂ- ਤੇਰਾ ਤੁਰਦੇ -ਤੁਰਦੇਵਿਦਾਇਗੀ ਦੇਣਾ'ਤੇਮੇਰਾ 'ਅਲਵਿਦਾ'ਆਖ ਦੇਣਾ..ਕਿਤੇ ਮੇਰੀ ਪਰਾਪਤੀ ਤਾਂ ਨਹੀਂ- -ਗੁਰਪਰੀਤ ਗਿੱਲgillgurpreet14@yahoo...

Saturday, September 12, 2009

ਜਸਵੀਰ ਹੁਸੈਨ ਦੀ ਇਕ ਨਜ਼ਮ

ਜਸਵੀਰ ਹੁਸੈਨ ਪਿਛਲੇ ਕਾਫ਼ੀ ਸਮੇਂ ਤੋਂ All India Radio ਨਾਲ ਜੁੜੇ ਹੋਏ ਨੇ।ਜਲੰਧਰ ਦੇ ਆਸ ਪਾਸ ਦੀਆਂ ਸਾਹਿਤਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਹਨ।ਕਵਿਤਾ ਤੇ ਗ਼ਜ਼ਲ ਲਿਖਦੇ ਨੇ ਤੇ ਅੱਜ ਪੇਸ਼ ਹੈ ਉਨ੍ਹਾਂ ਦੀ ਇਕ ਤਾਜ਼ਾ ਨਜ਼ਮ ।---ਘਰ ਦਾ ਨਾ ਘਾਟ ਦਾ....ਅਕਸਰਮੈਂ ਤਲਾਸ਼ਦਾਘਰ ਵਿੱਚੋਂ ਘਰਪਰਘਰ ਵਿੱਚੋਂ ਘਰ ਵਰਗਾਕੁਝ ਵੀ ਨਹੀਂ ਲੱਭਦਾਘੋਖਣਸੋਚਣਪਰਖਣਨਿਰਖਣਤੋਂ ਬਾਅਦ ਵੀਉੱਤਰ ਨਹੀਂ ਲੱਭਦਾਕਿਘਰ ਦੇ ਘਰ ਨਾ ਹੋਣ ਵਿੱਚਕਾਸ ਦੀ ਘਾਟ ਏ...ਅਖੀਰ ਰਹਿ ਜਾਂਦਾ ਹਾਂਘਰ ਦਾਨਾ ਘਾਟ ਦਾ...

Monday, August 24, 2009

ਰਚਨਾਵਾਂ ਭੇਜੋ

ਦੋਸਤੋ, ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਸ਼ਬਦ ਮੰਡਲ ਵੱਲੋਂ ਪੰਜਾਬੀ ਵਿੱਚ ਇਕ ਪੱਤਰਕਾ ਪਰਕਾਸ਼ਤ ਕਰਨਦੀ ਯੋਜਨਾ ਬਣਾਈ ਗਈ ਹੈ। ਪੱਤਰਕਾ ਲਈ ਤੁਹਾਡੇ ਕੋਲੋਂ ਰਚਨਾਤਮਕ ਸਹਿਯੋਗ ਦੀ ਆਸ ਹੈ। ਰਚਨਾ ਸਾਹਿਤ ਦੀਕਿਸੇ ਵੀ ਵਿਧਾ ਵਿੱਚ ਹੋ ਸਕਦੀ ਹੈ। ਆਪਣੀਆਂ ਮੌਲਿਕ ਰਚਨਾਵਾਂ ਸ਼ਬਦ ਮੰਡਲ ਦੇ ਪਤੇ ਤੇ ਭੇਜੋ।shabadm@gmail....

Thursday, April 2, 2009

ਅੱਖਰ 'ਚ ਹਿੰਦੀ ਕਵੀ

ਪ੍ਰਮਿੰਦਰਜੀਤ ਪੰਜਾਬੀ ਦੇ ਪ੍ਰਮੁੱਖ ਕਵੀਆਂ ਵਿੱਚੋਂ ਹਨ। ਆਪਣੀ ਪੱਤਰਕਾ 'ਅੱਖਰ' ਰਾਹੀਂ ਵੀ ਉਹ ਆਪਣਾ ਕਾਵਿ ਕਰਮ ਜਿੰਮੇਵਾਰੀ ਨਾਲ ਨਿਭਾਉਂਦੇ ਰਹਿੰਦੇ ਨੇ। ਹਿੰਦੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਕਵੀਆਂ ਦੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾ ਕੇ ਛਾਪਣਾ ਵੀ ਉਹਨਾਂ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ। ਅੱਖਰ ਦੇ ਤਾਜ਼ੇ ਅੰਕ ਵਿੱਚ ਇਸ ਵਾਰ ਹਿੰਦੀ ਕਵੀ ਗੀਤ ਚਤੁਰਵੇਦੀ ਦੀਆਂ ਕਵਿਤਾਵਾਂ ਹਨ, ਉਹਨਾਂ ਦੇ ਸਵੈਕਥਨ ਸਮੇਤ। ਨਾਲ ਪ੍ਰਮਿੰਦਰਜੀਤ ਹੁਰਾਂ ਦੀ ਟਿੱਪਣੀ ਵੀ ਹੈ- 'ਮੈਂ ਆਪਣੇ ਕੁਝ ਸ਼ਾਇਰ ਦੋਸਤਾਂ ਨੂੰ ਇਹ ਨਜ਼ਮਾਂ ਪੜ੍ਹ ਕੇ ਆਪਣੀ ਕਾਵਿਕਤਾ ਦਾ...

Monday, March 30, 2009

ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ 'ਤੇ ਗੋਸ਼ਟੀ

ਸੁਖਜੀਤ ਪੰਜਾਬੀ ਦਾ ਚਰਚਿਤ ਕਹਾਣੀਕਾਰ ਹੈ। ਆਪਣੇ ਪਹਿਲੇ ਕਹਾਣੀ ਸੰਗ੍ਰਿਹ ਅੰਤਰਾ ਨਾਲ ਹੀ ਉਹ ਚਰਚਾ ਵਿੱਚ ਆ ਗਿਆ ਸੀ। ਆਪਣੀ ਦੂਜੇ ਕਹਾਣੀ ਸੰਗ੍ਰਹਿ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ ਨਾਲ ਹੁਣ ਉਹ ਫਿਰ ਚਰਚਾ ਵਿੱਚ ਹੈ। 8 ਮਾਰਚ ਨੂੰ ਸ਼ਬਦ ਮੰਡਲ ਵੱਲੋਂ ਸੁਖਜੀਤ ਦੀ ਦੂਜੀ ਪੁਸਕਤ ਉੱਤੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੋਸ਼ਟੀ ਕਰਵਾਈ ਗਈ। ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ। ਅਗਲੀ ਪੋਸਟ ਵਿੱਚ ਤੁਸੀਂ ਸੁਖਜੀਤ ਦੀ ਕਹਾਣੀ ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ ਪੜ੍ਹੋ...

Thursday, March 12, 2009

ਬਲਵਿੰਦਰ ਪ੍ਰੀਤ ਨੂੰ ਪਾਠਕ ਦੇ ਤੌਰ ਤੇ ਕਵਿਤਾ ਨਾਲ ਜੁੜਿਆਂ ਨੂੰ ਕਈ ਵਰੇ੍ ਹੋ ਗਏ ਨੇ ਪਰ ਕਵਿਤਾ ਸਿਰਜਕ ਦੇ ਰੂਪ 'ਚ ਉਹ ਕੁਝ ਦੇਰ ਪਹਿਲਾਂ ਹੀ ਪਾਠਕਾਂ ਦੇ ਰੂ-ਬ-ਰੂ ਹੋਏ ਨੇ।ਅਸੀਂ ਸ਼ਬਦਮੰਡਲ ਦੇ ਪਾਠਕਾਂ ਨਾਲ ਉਨਾਂ ਦੀਆਂ ਰਚਨਾਵਾਂ ਸਾਂਝੀਆਂ ਕਰ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ---੧ -ਡਰ--ਬੇਲੋੜੇ ਪ੍ਰਤੀਕਾਂ ਦੀਕਿਆਰੀ ਵਿੱਚਪੁੰਗਰਦੀ ਕਵਿਤਾਸੋਚਦੀ ਹੋਵੇਗੀਕਿ......ਮੇਰਾ ਜਨਮਹੁਣ ਆਮ ਆਦਮੀ ਲਈਨਾ ਹੋ ਕੇਸਿਰਫ਼ਆਲੋਚਕਾਂ ਜਾਂ ਫ਼ਿਰਉੱਘੇ ਵਿਦਵਾਨਾਂ ਦੇ ਚਿੰਤਨ ਵਾਸਤੇ ਹੀਰਹਿ ਗਿਆ ਹੈ.....-----------------੨ -ਨਿਸ਼ਾਨ---ਹਾਂ ਅੱਜ ਵੀ ਮੌਜੂਦ ਨੇਮੇਰੇ ਘਰ...

Monday, February 23, 2009

ਗੁਰਪ੍ਰੀਤ ਦੀ ਇਕ ਕਵਿਤਾ

ਗੁਰਪ੍ਰੀਤ ਨਵੀਂ ਪੰਜਾਬੀ ਕਵਿਤਾ ਦਾ ਪ੍ਰਤੀਨਿਧ ਹਸਤਾਖਰ ਹੈ। ਹੁਣ ਤੱਕ ਉਸਦੀਆਂ ਦੋ ਕਾਵਿ ਪੁਸਤਕਾਂ ਸ਼ਬਦਾਂ ਦੀ ਮਰਜ਼ੀ ਅਤੇ ਅਕਾਰਨ ਪਰਕਾਸ਼ਤ ਹੋ ਚੁੱਕੀਆਂ ਹਨ। ਪੇਂਟਿੰਗ ਵਿੱਚ ਗਹਿਰੀ ਰੁਚੀ ਰਖਦੇ ਹਨ।ਮਾਂ ਬੋਲੀ * ਗੁਰਪ੍ਰੀਤਮਾਂ ਬੋਲੀਮੇਰੇ ਵਿਸ਼ਵਾਸ਼ ਦੀ ਧਰਤਜਿਸ 'ਤੇ ਮੈਂ ਮੜ੍ਹਕ ਨਾਲ ਤੁਰਾਂਉਥੇ ਜਾਵਾਂਜਿਥੇ ਸੁਫਨੇ ਕਹਿਣਮਾਂ ਬੋਲੀ ਆਲ੍ਹਣਾ ਜਗ ਦੀ ਟਹਿਣੀਚੋਗ ਚੁਗਣ ਕਿਤੇ ਵੀ ਜਾਵਾਂਆਥਣ ਵੇਲੇ ਅੰਦਰ ਇਹਦੇਮੁੜ ਆਣ ਸੌਂਵਾਂਮਾਂ ਬੋਲੀਚੁਲ੍ਹੇ ਦੁਆਲੇ ਟੱਬਰਛਟੀਆਂ ਦੀ ਅੱਗਫੁਲਦੀ ਰੋਟੀਛੰਨੇ 'ਚ ਘਿਉ ਸ਼ੱਕਰ ?ਮਾਂ ਬੋਲੀਸਾਹ ਆਉਂਦੇ ਜਾਂਦੇਮੇਰੇ ਕੋਲ ਪੜ੍ਹਦੇ ਬੱਚਿਆਂ...

Sunday, February 15, 2009

ਸਾਰਾ ਆਲਮ ਪਰਾਇਆ ਲਗਦਾ ਹੈ

ਉਲਫ਼ਤ ਬਾਜਵਾ ਦਰਵੇਸ਼ ਸ਼ਾਇਰ ਸੀ। ਮੈਂ ਉਹਦੇ ਸਿਰੜੀ ਸੁਭਾਅ ਦੀ ਕਦਰ ਕਰਦਾ ਰਿਹਾ ਹਾਂ। ਉਸਨੇ ਗ਼ਜ਼ਲ ਦਾ ਮੋਹ ਪਾਲਿਆ ਤੇ ਉਸਨੂੰ ਆਖ਼ਰੀ ਸਾਹ ਤਕ ਨਿਭਾਇਆ। ਪੰਜਾਬੀ ਗ਼ਜ਼ਲ ਦੀ ਸਥਾਪਤੀ ਲਈ ਉਸ ਨੇ ਸਿਰਤੋੜ ਯਤਨ ਕੀਤੇ। ਜਿਥੇ ਉਹ ਉਸਤਾਦ ਸ਼ਾਇਰ ਸੀ ਉਥੇ ਉਸਦੀ ਸ਼ਾਇਰੀ ਸਾਰੇ ਸਮਾਜਿਕ ਸਰੋਕਾਰਾਂ ਨੂੰ ਨਾਲ ਲੈ ਕੇ ਚਲਦੀ ਹੈ। ਇਹ ਪਾਠਕ ਨਾਲ ਬਿਨਾ ਕਿਸੇ ਉਚੇਚ ਦੇ ਸਿੱਧਾ ਰਾਬਤਾ ਕਾਇਮ ਕਰਦੀ ਹੈ।ਡਾ ਜਗਤਾਰ----ਗ਼ਜ਼ਲ/ਉਲਫ਼ਤ ਬਾਜਵਾਸਾਰਾ ਆਲਮ ਪਰਾਇਆ ਲਗਦਾ ਹੈ।ਜਾਣ ਦਾ ੳਕਤ ਆਇਆ ਲਗਦਾ ਹੈ।ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।ਪਿਆਰ ਦੀ...

Thursday, January 29, 2009

ਦੇਸ ਰਾਜ ਕਾਲੀ ਦਾ ਨਾਵਲ 'ਪਰਣੇਸ਼ਵਰੀ'

ਦੇਸ ਰਾਜ ਕਾਲੀ ਪੰਜਾਬੀ ਦਾ ਚਰਚਿਤ ਲੇਖਕ ਹੈ। ਪਰਣੇਸ਼ਵਰੀ ਉਸਦਾ ਪਲੇਠਾ ਨਾਵਲ ਹੈ। ਦਲਿਤ/ਦਮਿਤ/ਹਾਸ਼ਿਆਕ੍ਰਿਤ ਸਮਾਜ ਦੀ ਵੇਦਨਾ, ਵਿਥਿਆ ਤੇ ਵਾਸਤਵਿਕਤਾ ਨੂੰ ਪਹਿਚਾਣਦਾ ਇਹ ਬਿਰਤਾਂਤ ਇਤਿਹਾਸ ਚੋਂ ਵਰਤਮਾਨ ਅਤੇ ਵਰਤਮਾਨ ਚੋਂ ਇਤਿਹਾਸ ਪਹਿਚਾਨਣ ਵੱਲ ਰੁਚਿਤ ਹੈ। ਉਹ ਪਰਚੱਲਤ ਮਿੱਥਾਂ, ਵਿਸ਼ਵਾਸ਼ਾਂ ਤੇ ਪਰਭਵਾਂ ਨੂੰ ਤੋੜਦਾ ਹੈ। ਉਸਦੀ ਤੋੜਨ ਵਿਧੀ ਬੁੱਤ-ਸ਼ਿਕਨੀ ਦੀ ਨਹੀਂ, ਸਗੋਂ ਸੰਵਾਦ ਦੀ ਏ। ਉਹ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੈ ਤੇ ਵਰਤਮਾਨ ਨਾਲ ਪਰਵਚਨ। ਆਪਣੇ ਸ਼ਹਿਰ ਜਲੰਧਰ ਬਾਰੇ ਪਰਚੱਲਤ ਰਾਖਸ਼ਸ਼ ਦੀ ਮਿੱਥ ਨੂੰ ਤੋੜ ਕੇ ਉਹ ਕਨਿਸ਼ਕ ਦੇ ਸਮੇਂ ਦੇ ਬੋਦੀ...

Tuesday, January 27, 2009

ਰੀਤੂ ਕਲਸੀ ਦੀ ਨਵੀਂ ਕਹਾਣੀ

ਸ਼ਬਦ ਮੰਡਲ ਵੱਲੋਂ ਇਸ ਵਾਰ ਤੋਂ ਹਰ ਹਫ਼ਤੇ ਇੱਕ ਵਿਸ਼ੇਸ਼ ਕਵੀ ਦੀਆਂ ਪੰਜ ਰਚਨਾਵਾਂ ਪੇਸ਼ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸਦੇ ਤਹਿਤ ਤੁਸੀਂ ਕਿਸੇ ਇੱਕ ਕਵੀ ਦੀਆਂ ਪੰਜ ਕਵਿਤਾਵਾਂ ਪੜ੍ਹ ਸਕਿਆ ਕਰੋਗੇ। ਇਸ ਲਈ ਨੌਜਵਾਨ ਕਵੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਤਾਜ਼ਾ ਪੰਜ ਰਚਨਾਵਾਂ ਭੇਜਣ ਤਾਂ ਕਿ ਅਗਲੇ ਹਫ਼ਤੇ ਉਹਨਾਂ ਨੂੰ ਪਾਠਕਾਂ ਨਾਲ ਸਾਂਝਾਂ ਕੀਤਾ ਜਾ ਸਕੇ। ਇਸ ਵਾਰ ਪੇਸ਼ ਹੈ ਪੰਜਾਬੀ ਦੀ ਨੌਜਵਾਨ ਕਹਾਣੀਕਾਰ ਰੀਤੂ ਕਲਸੀ ਸੀ ਨਵੀਂ ਕਹਾਣੀ -ਆਂਟੀ- ਇਹ ਕਹਾਣੀ ਪੰਜਾਬੀ ਦੀ ਚਰਚਿਤ ਪੱਤਰਕਾ 'ਕਹਾਣੀ ਪੰਜਾਬ' ਦੇ ਜਨਵਰੀ-ਮਾਰਚ-2009 ਅੰਕ ਵਿੱਚ ਪਕਾਸ਼ਤ ਹੋਈ ਹੈ। ਕਹਾਣੀਆਂਟੀ -ਰੀਤੂ...

Saturday, January 17, 2009

ਗ਼ਜ਼ਲ

ਪੇਸ਼ੇ ਵਜੋਂ ਸਰਕਾਰੀ ਮੁਲਾਜ਼ਮ ਜਸਵਿੰਦਰ ਮਹਿਰਮ 'ਸੰਧੂ ਗ਼ਜ਼ਲ ਸਕੂਲ' ਦੇ ਮੌਜੂਦਾ ਜਾਨਸ਼ੀਨ ਹਨ ।ਪੰਜਾਬੀ ਦੇ ਵੱਖ ਵੱਖ ਸਾਹਿਤਕ ਰਸਾਲਿਆਂ ਵਿਚਲਗਾਤਾਰ ਛਪ ਰਹੇ ਹਨ ।ਪੁਖਤਾ ਗ਼ਜ਼ਲ ਲਿਖਦੇ ਹਨ ...------ਕੋਸ਼ਿਸ਼ ਕਰੀਂ...---ਅਪਨਾ ਗਿਲਾ , ਮੇਰੀ ਖਤਾ, ਭੁੱਲ ਜਾਣ ਦੀ ਕੋਸ਼ਿਸ਼ ਕਰੀਂਭੁੱਲੇ ਵਫ਼ਾ ਦੇ ਗੀਤ ਨੂੰ ਫਿਰ ਗਾਣ ਦੀ ਕੋਸ਼ਿਸ਼ ਕਰੀਂ----ਉਸਦੀ ਵਫ਼ਾ ਨਾ ਹੋਰ ਹੁਣ, ਅਜ਼ਮਾਣ ਦੀ ਕੋਸ਼ਿਸ਼ ਕਰੀਂਅਪਨੇ ਗ਼ਮਾਂ ਦੇ ਨਾਲ ਦਿਲ, ਬਹਿਲਾਣ ਦੀ ਕੋਸ਼ਿਸ਼ ਕਰੀਂ---ਪੱਕਾ ਠਿਕਾਣਾ ਵੀ ਬਣਾ ਬੇਸ਼ੱਕ ਬਿਗਾਨੇ ਦੇਸ਼ ਵਿੱਚਫਿਰ ਵੀ ਕਦੇ ਪਰਦੇਸੀਆ ਮੁਣ ਆਣ ਦੀ ਕੋਸ਼ਿਸ਼ ਕਰੀਂ---ਬੱਚਾ ਜਦੋਂ ਵੀ ਆਪਣਾ ਭੁੱਲ ਕੇ ਕੁਰਾਹੇ ਜਾ ਪਵੇਲਾਗੇ ਬਿਠਾ ਕੇ ਉਸਨੂੰ ਸਮਝਾਣ ਦੀ ਕੋਸ਼ਿਸ਼ ਕਰੀਂ---ਅਪਨੇ ਗ਼ਮਾਂ ਨੂੰ ਸੋਗ...

ਨਜ਼ਮ

ਤੂੰ ਮੇਰੇ ਹਾਸੇ ਤੇ ਨਾ ਜਾਵੀਂ-----ਤੂੰ ਮੇਰੇ ਹਾਸੇ ਤੇ ਨਾ ਜਾਵੀਂਤੂੰ ਮੇਰੇ ਹਾਸੇ ਤੇ ਨਾ ਜਾਤੇ ਮੇਰੇ ਸਾਹਾਂ ਦੀ ਖੋਜ ਕਰਕਿਵੇਂ ਆਉਂਦਾ ਹੈਦਮ ਘੁੱਟਦੇ ਸਮਾਜ ਦੀਆਂਕੁਰੀਤੀਆਂ ਚੋਂ ਲੰਘ ਕੇਪਹਿਲੇ ਤੋਂ ਬਾਅਦ ਦੂਜਾਤੂੰ ਮੇਰੇ ਹੱਸਦੇ ਦੰਦਾਂ ਨੂੰ ਛੱਡ ਪਰ੍ਹੇਤੇ ਮੇਰੀ ਹਿੱਕ ਨੂੰ ਚੀਰ ਕੇ ਵੇਖਕਿਵੇਂ ਤੜਫਦਾ ਹੈਕੁਝ ਕਹਿ ਨਾ ਸਕਦਾ ਦਿਲ ਮੇਰਾਤੇ ਇਹਦੇ ਚੋਂ ਸਿੰਮਦੀ ਹੈ ਕਦੇ ਕਦੇ ਕਵਿਤਾ ਮੇਰੀਤੂੰ ਮੇਰੇ ਬੁੱਲਾਂ ਚੋਂ ਕਿਰਦੇ ਲਫ਼ਜਾਂ ਦੀ ਪਛਾਣ ਕਰਇਹ ਸਾਰੇਸੁੱਖ ਸਵੀਲਾ ਹੋਣ ਦਾਵਿਸਥਾਰ ਨਹੀਂ ਹੁੰਦੇਤੂੰ ਇਨ੍ਹਾਂ ਬਰੀਕੀਆਂ ਨੂੰ ਫੜਿਆ ਕਰਇਨ੍ਹਾਂ ਵਿਚ ਮੇਰੀਆਂ ਹਿੱਚਕੀਆਂ ਵੀ ਹੋਣਗੀਆਂਤੂੰ ਮੇਰੇ ਹੱਸਦੇ ਚਹਿਰੇ ਤੇ ਨਾ ਜਾਮੇਰੇ ਵਜੂਦ ਗਹੁ ਨਾਲ ਵੇਖਕਿਵੇਂ ਵਿੰਨਿਆਂ ਪਿਆ ਹੈਰਿਸ਼ਤੇਦਾਰ ਕਹਾਉਂਦੇ ਦੁਸ਼ਮਣਾਂ...

Monday, January 12, 2009

ਚੱਕ ਦਿਓ ਫੱਟੇ

ਕਹਿੰਦੇ ਨੇ ਦੁਨੀਆਂ ਤੇ ਕੁਝ ਵੀ ਅਸੰਭਵ ਨਹੀਂ ਹੁੰਦਾ। ਪੰਜਾਬੀਆਂ ਤੇ ਤਾਂ ਇਹ ਗੱਲ ਹੋਰ ਵੀ ਢੁਕਣੀ ਚਾਹੀਦੀ ਹੈ।ਹੁਣੇ ਹੀ ਇਕ ਪੰਜਾਬੀ ਵੈਬਸਾਈਟ ਲਫਜ਼ਾਂ ਦਾ ਪੁਲ ਸਾਹਮਣੇ ਆਇਆ ਹੈ। ਇਸ ਉੱਪਰ ਪੰਜਾਬੀਆਂ ਦੇ ਜਿੰਨੇ ਉਪਰਾਲੇ ਮੈਨੂੰ ਨਜ਼ਰ ਆਏ ਨੇ, ਉਹਨਾਂ ਨੂੰ ਵੇਖ ਕੇ ਮੈਂ ਕਹਿ ਸਕਦਾਂ ਕਿ ਪੰਜਾਬੀ ਦੇ ਭਵਿੱਖ ਨੂ ਕੁਝ ਨਹੀਂ ਹੋਣ ਲੱਗਾ। ਕਉਂਕਿ ਨੌਜਵਾਨ ਪੰਜਾਬੀਆਂ ਦੇ ਖ਼ੂਨ ਵਿੱਚ ਅਜੇ ਏਨੀ ਗਰਮੀ ਹੈਗੀ ਏ, ਕਿ ਉਹ ਆਪਣੀ ਭਾਸ਼ਾ ਅਤੇ ਵਿਰਸੇ ਨੂੰ ਸਾਂਭ ਸਕਣ ਅਤੇ ਉਹਦਾ ਵਿਕਾਸ ਵੀ ਕਰ ਸਕਣ। ਜੇ ਨੈੱਟ ਆਦਿ ਵਰਗੀਆਂ ਏਨੀਆਂ ਸਹੂਲਤਾਂ ਹੋਣ ਦੇ ਬਾਵਜੂਦ ਅਸੀਂ ਆਪਣੇ ਝੰਡੇ...

Saturday, January 10, 2009

ਨਜ਼ਮ

ਵਿਸਥਾਰ----ਮੈਥੋਂ ਪਹਿਲਾਂਘਰ ਮੇਰੇ ਨਵੇਂ 'ਚਚਿੜੀਆਂਠਾਹਰ ਬਣਾਈਕਬੂਤਰਾਂ ਸੇਣ ਵਸਾਈਅੱਥਰੇ ਕਈ ਹੋਰ ਜੀਵਾਂਕੀਤਾ ਵਸੇਬਾ ਰੈਣ ਬਿਤਾਈਨਵੇਂ ਘਰ ਨੂੰ ਮਿਲਣ ਖਾਤਰਮੈਂ ਜਾਂਦਾਤੱਕਦਾ ਚਿੜੀਆਂ ਦੀ ਹਾਜਰੀਖੁੱਲੀ ਛੱਡ ਆਉਂਦਾ ਖਿੜਕੀਰੌਸ਼ਨਦਾਨ 'ਚ ਵਿਹੰਦਾਤੀਲਿਆਂ ਦੀ ਜਮਘਟਾਤੱਕਦਾ ਤ੍ਰਭਕ ਕੇ ਪਰਿੰਦਿਆਂ ਦਾ ਉਡਣਾਸੁਣਦਾ ਨੰਨੀਆਂ ਅਵਾਜ਼ਾਂਹੌਲੀ ਹੌਲੀ ਖੋਲਦਾ ਢੋਂਦਾ ਬਾਰਪੋਲੇ ਪੋਲੇ ਧਰਦਾ ਕਦਮਸਾਹਾਂ ਦਾ ਸ਼ੋਰ ਸੁਣਦਾਖਿਸਕ ਆਉਂਦਾਅਗਲੀ ਵਾਰ ਜਾਂਦਾਤੀਲ੍ਹਿਆਂ ਦਾ ਖ਼ਿਲਾਰਾ ਤੱਕਦਾਖੰਭਾਂ ਦੀਆਂ ਪੈੜਾਂ ਵਿਹੰਦਾਕਨਸੋਅ ਲੈਂਦਾਪਰ ਨਜ਼ਰ ਨਾ ਆਉਂਦੇ ਕਿਧਰੇਪਰਿੰਦੇ ਪਿਆਰੇਮਾਰ ਗਏ ਹੁੰਦੇ ਉਡਾਰੀਬਦਲ ਗਏ ਹੁੰਦੇ ਟਿਕਾਣਾਮੇਰੀ ਪਿਛਲੀ ਵੇਰੀ ਦੇ ਵਰਕੇ ਤੋਂਪੜ੍ਹ ਲਿਆ ਹੁੰਦਾ ਉਹਨਾਂਘਰ ਦੀ ਮਲਕੀਅਤ ਦਾਅਗਲਾ ਸਿਰਨਾਵਾਂ...

Thursday, January 8, 2009

ਨਜ਼ਮ

ਪੇਸ਼ੇ ਵਜੋਂ ਅਧਿਆਪਕ ਰਾਕੇਸ਼ ਆਨੰਦ ਕਵਿਤਾ ਲਿਖਦਾ ਹੈ। ਅਰਥ ਸ਼ਾਸਤਰ ਬਾਰੇ ਡੂੰਘੀ ਸੋਝੀ ਰੱਖਦਾ ਹੈ ਅਤੇ ਚੰਗੇ ਸਾਹਿਤ ਦਾ ਰਸੀਆ ਹੈ । ਪਿਛਲੇ ਕਈ ਸਾਲ ਤੋਂ ਪੱਤਰਕਾਰੀ ਨਾਲ ਵੀ ਜੁੜਿਆ ਰਿਹਾ ਹੈ। ਪੇਸ਼ ਹੈ ਰਕੇਸ਼ ਅਨੰਦ ਦੀ ਨਵੀਂ ਰਚਨਾ...----ਮੇਰੀ ਕਵਿਤਾ----ਮੇਰੀ ਕਵਿਤਾ ਐਸ਼ਵਰਿਆ ਰਾਏ ਦੇ ਨੀਲੇ ਬਲੌਰੀ ਨੈਣ ਨਹੀਂਤੇ ਨਾ ਹੀਪ੍ਰਿੰਟੀ ਜ਼ਿੰਟਾ ਦੀਆਂ ਸੁਰਖ ਗੱਲਾਂ ਦੇ ਟੋਏਵਾਸਤਾ ਇਹਦਾ ਮਿਸ ਇੰਡੀਆ ਦੀ ਕੈਟਵਾਕ ਨਾਲ ਵੀ ਕੋਈ ਨੀਤੇ ਕੀ ਲੈਣਾ ਇਹਨੇਸੱਤਾ ਦੀ ਟੀਸੀ ਤੇ ਕਾਬਜ਼ ਸੋਨੀਆ ਤੋਂਮੇਰੀ ਕਵਿਤਾ...?ਮੇਰੀ ਕਵਿਤਾ ਤਾਂ ਫੁੱਟਬਾਲ ਸਿਊਂਦੀ ਸੁਮਨ ਏਂਜੀਹਦੇ ਗੋਡੇ...

Tuesday, January 6, 2009

ਗ਼ਜ਼ਲ

ਸ਼ਬਦਮੰਡਲ ਪੇਸ਼ ਕਰਦਾ ਹੈ ਆਪਣੇ ਉਰਦੂ ਦੇ ਪਾਠਕਾਂ ਲਈ ਉਰਦੂ ਅਦਬ ਦੇ ਮਸ਼ਹੂਰ-ਓ-ਮਾਹਰੂਫ਼ ਗ਼ਜ਼ਲ ਉਸਤਾਦ ਮਿਰਜ਼ਾ ਦਾਗ਼ ਦਹਿਲਵੀ ਜੀ ਦੀ ਗ਼ਜ਼ਲ ...---ਮਜ਼ਾ ਜਾਤਾ ਰਹਾ...--ਜਬ ਜਵਾਨੀ ਕਾ ਮਜ਼ਾ ਜਾਤਾ ਰਹਾਜ਼ਿੰਦਗਾਨੀ ਕਾ ਮਜ਼ਾ ਜਾਤਾ ਰਹਾ---ਵਹ ਕ਼ਸਮ ਖਾਤੇ ਹੈਂ ਅਬ ਹਰ ਬਾਤ ਪਰਬਦਗੁਮਾਨੀ1 ਕਾ ਮਜ਼ਾ ਜਾਤਾ ਰਹਾ---ਦਾਸਤਾਨ-ਏ-ਇਸ਼ਕ਼ ਜਬ ਠਹਿਰੀ ਗ਼ਲਤਫਿਰ ਕਹਾਨੀ ਕਾ ਮਜ਼ਾ ਜਾਤਾ ਰਹਾ---ਖ਼ੁਆਬ ਮੇਂ ਤੇਰੀ ਤਜੱਲੀ2 ਦੇਖ ਲੀਲੰਤਰਾਨੀ3 ਕਾ ਮਜ਼ਾ ਜਾਤਾ ਰਹਾ---ਦਰਦ ਨੇ ਉਠਕਰ ਉਠਾਇਆ ਬਜ਼ਮ ਸੇਨਾਤਵਾਨੀ4 ਕਾ ਮਜ਼ਾ ਜਾਤਾ ਰਹਾ---ਗ਼ੈਰ ਪਰ ਲੁਤਫ਼ੋ ਕਰਮ ਹੋਨੇ ਲਗਾਮਿਹਰਬਾਨੀ ਕਾ ਮਜ਼ਾ ਜਾਤਾ ਰਹਾ---ਆਪ ਅਬ ਅਪਨੇ ਨਿਗਹੇਬਾਂ5 ਬਨ ਗਏਪਾਸਬਾਨੀ6 ਕਾ ਮਜ਼ਾ ਜਾਤਾ ਰਹਾ---ਨਾਮਾਬਰ7 ਨੇ ਤੈਅ ਕੀਏ ਸਾਰੇ...

ਨਜ਼ਮ

ਅੱਗ ਦੇ ਵਸਤਰ----ਮੈਂ ਚਾਹੁੰਨਾਂ...ਮੇਰੇ ਕੋਲ ਅੱਗ ਦੇ ਵਸਤਰ ਹੋਣਜਿਹੜੇ ਮੈਂ ਆਪਣੀ ਕਵਿਤਾ ਨੂੰ ਭੇਂਟ ਕਰ ਸਕਾਂਇਹ ਤੋਹਫ਼ਾ...ਆਪਣੀ ਕਲਮ ਨੂੰ ਮੈਂਕਵਿਤਾਵਾਂ ਲਿਖਣ ਤੋਂ ਪਹਿਲਾਂ ਦੇਣਾ ਚਾਹਵਾਂਗਾਮੈਂ ਕਵੀ ਨਹੀਂਪਰ ਕਵਿਤਾ ਲਿਖਣੀ ਚਾਹੁੰਨਾ ਹਾਂਤੇ ਚਾਹੁੰਦਾ ਹਾਂ ਕਿ ਅੱਗ ਦੇ ਵਸਤਰ ਮੇਰੀ ਕਵਿਤਾ ਚੋਂਬੇਲੋੜੇ ਸ਼ਬਦਾਂ, ਸਤਰਾਂ ਤੇ ਪੈਰ੍ਹਿਆਂ ਨੂੰਮੇਰੇ ਅੰਦਰ ਪਲ ਰਹੇ ਕਵੀ ਹੋਣ ਦੇ ਹੰਕਾਰ ਸਮੇਤ ਸਾੜ ਦੇਵੇ ਤੇ ਉਨ੍ਹਾਂ ਦੀ ਜਗ੍ਹਾ ਚੰਦਨ ਜਿਹੀ ਖੁਸ਼ਬੋ ਭਰ ਦੇਵੇਤੇ ਮੇਰੀ ਹਰ ਕਵਿਤਾ ਮਹਿਕਦੀ ਰਹੇਕੀ ਤੁਸੀ ਕਵਿਤਾ ਲਿਖਣ ਵਾਲੇਇੰਜ ਨਹੀਂ ਚਾਹੁੰਦੇਜੇ ਚਾਹੁੰਦੇ ਹੋ ਤਾਂਮੈਨੂੰ ਅੱਗ ਦੇ ਵਸਤਰਾਂ ਦਾ ਪਤਾ ਦੱਸਣਾਤਾਂ ਜੋ ਅਸੀਂ ਆਉਣ ਵਾਲੇ ਖ਼ਤਰਨਾਕ ਸਮਿਆਂ ਲਈਥੋੜਾ ਚੰਦਨ ਇਕੱਠਾ ਕਰ ਸਕੀਏ ।---ਤੇਜਿੰਦਰ...

ਨਜ਼ਮ

ਪੇਸ਼ ਹੈ ਮਲਵਿੰਦਰ ਜੀ ਦੀ ਨਵੀਂ ਨਜ਼ਮ। ਅੱਖਰ ਰਸਾਲੇ ਵਿੱਚੋਂ ਧੰਨਵਾਦ ਸਹਿਤ ।---ਟੀਸ---ਅੱਜਅਚਾਨਕ ਐਲਾਨੀ ਛੁੱਟੀ ਨਾਲਬਿਖਰ ਗਏ ਛਿਣ ਬਕਾਇਦਗੀ ਦੇਜੋਸ਼ ਦੇ ਅੰਗ ਗਏ ਅਲਸਾਏਸੋਚਣੇ ਲੱਭਣੇ ਪਏਆਹਰ ਨਵੇਂਨਵੀਂ ਕਵਿਤਾ ਦੇ ਬਿੰਬਾ ਜਿਹੇਛੰਡੀ ਸੁਸਤੀਧੁੰਦਲਕੇ ਉਹਲਿਉਂਲਿਸ਼ਕ ਪਈ ਧੁੱਪ ਸਰਦੀ ਦੀਲਿਸ਼ਕ ਪਏ ਫਿਕਰ ਕਈਫਿ਼ਕਰਾਂ ਦਾ ਪਿੱਛਾ ਕਰਦਿਆਂਵਕਤ ਸਰਪਟ ਦੌੜਿਆਸ਼ਾਮ ਢਲੇਜਦ ਫਰੋਲੇ ਵਰਕੇ ਦਿਨ ਦੇਕਈ ਫਿ਼ਕਰ ਸਨ ਰਾਖ਼ ਹੋ ਗਏਕਈ ਨਵੇਂ ਜਾਗ ਪਏਕਵਿਤਾ ਇਕ ਨਵੀਂ ਲਿਖੀਇਕ ਛਪਣ ਹਿਤ ਵਿਦਾ ਕੀਤੀਹੋਰ ਵੀ ਕੀਤਾ ਕਈ ਕੁਝਪਰ ਬਕਾਇਦਗੀ ਟੁੱਟਣ ਦੀ ਟੀਸਸਾਰਾ ਦਿਨ ਨਾਲ ਰਹੀ ।ਮਲਵਿ...

ਗ਼ਜ਼ਲ

ਸ਼ਬਦਮੰਡਲ ਦੀ ਮੰਗ 'ਤੇ ਤਮੰਨਾ ਜੀ ਨੇ ਕਨੇਡਾ ਤੋਂ ਆਪਣੇ ਡੈਡੀ ਜੀ ਦੀ ਬਿਲਕੁਲ ਨਵੀਂ ਗ਼ਜ਼ਲਸ਼ਬਦਮੰਡਲ ਦੇ ਪਾਠਕਾਂ ਲਈ ਭੇਜੀ ਹੈ , ਜਿਸਨੂੰ ਪੋਸਟ ਕਰਨ 'ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇਂ ਹਾਂ । ਸ਼ਬਦਮੰਡਲ-----ਤੇਰੀ ਦੀਦ ਲਈ...-----------ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।----ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।----ਮੇਰੇ ਪਿਆਰ ਦਾ ਪਾਣੀ...

Sunday, January 4, 2009

ਨਜ਼ਮ

ਤੇਰੇ ਬਿਨ---------ਤੇਰੇ ਬਿਨ ਮੈਂ ਕੀ ਹਾਂਲੱਗਦਾ ਕਿਸੇਉਜੜੇ ਘਰ ਦਾ ਜੀਅ ਹਾਂਜਾਂ ਉਹ ਰੋਸ਼ਨੀ ਹਾਂਜੋ ਹਨੇਰਿ੍ਆਂ ਤੋਂ ਡਰਹਨੇਰਾ ਹੋ ਗਈਜਾਂ ਉਸ ਕਰਮਾਂ ਮਾਰੀ ਦਾ ਸ਼ਿੰਗਾਰ ਹਾਂਜੋ ਵਿਆਹਿਆਂ ਜਾਂਦੀ ਹੀਵਿਧਵਾ ਹੋ ਗਈਲੱਗਦਾ ਹੁਣੇ ਹੀ ਢਹਿ ਜਾਵਾਂਗਾਮਹਿਲ ਹਾਂ ਕੋਈ ਰੇਤ ਦਾਜਾਂ ਪਾ ਜ਼ਹਿਰ ਮਾਰ ਦੇਣਾਕੀੜਾ ਮਕੌੜਾ ਹਾਂ ਕਿਸੇ ਖੇਤ ਦਾਜਾਂ ਫਿਰ ਕਿਸੇ ਟੋਏ ਟੋਭੇ ਦਾਗੰਦਾ ਪਿਆ ਪਾਣੀ ਹਾਂਜਾਂ ਮਰ ਚੁੱਕੇ ਕਿਸੇ ਲੇਖਕ ਦੀਅਧੂਰੀ ਪਈ ਕਹਾਣੀ ਹਾਂਹੁਣ ਤੂੰ ਹੀ ਦੱਸ ਤੇਰੇ ਬਿਨਮੈਂ ਕੀ ਹਾਂ...?ਬਲਵਿੰਦਰ ਪ੍...

ਨਜ਼ਮ

ਤੜ੍ਹਪ---------ਇਕ ਫੁੱਲ ਜੋ ਮੇਰੇ ਕੋਲ ਰਹੇਮੇਰੇ ਮਰਨ ਤੱਕਮੇਰੇ ਮਰਨ ਮਗਰੋਂਵੀ ਉਹ ਵੰਡਦਾ ਰਹੇ ਖੁਸ਼ਬੋ ਦੂਜਿਆਂ ਤਾਂਈਂਤੂੰ ਮੰਗਿਆ ਸੀਮੇਰੇ ਕੋਲੋ ਆਪਣੀ ਆਖਰੀ ਮਿਲਣੀ 'ਤੇਤੇ ਮੇਰਾ ਉਸ ਤੋਂਇਨਕਾਰੀ ਹੋ ਜਾਣਾਅੱਜ ਵੀ ਯਾਦ ਹੈ ਮੈਨੁੰਤੇ ਤੜਫਾਉਂਦਾ ਵੀ ਹੈ ਮੈਨੂੰਜੇ ਮੰਗ ਤੇਰੀ ਮੰਨ ਲੈਂਦਾ ਤਾਂ ਸ਼ਾਇਦਅੱਜ ਆਪਾਂ ਇਕ ਹੁੰਦੇ ।ਬਲਵਿੰਦਰ ਪ੍...