
ਦੇਸ ਰਾਜ ਕਾਲੀ ਪੰਜਾਬੀ ਦਾ ਚਰਚਿਤ ਲੇਖਕ ਹੈ। ਪਰਣੇਸ਼ਵਰੀ ਉਸਦਾ ਪਲੇਠਾ ਨਾਵਲ ਹੈ। ਦਲਿਤ/ਦਮਿਤ/ਹਾਸ਼ਿਆਕ੍ਰਿਤ ਸਮਾਜ ਦੀ ਵੇਦਨਾ, ਵਿਥਿਆ ਤੇ ਵਾਸਤਵਿਕਤਾ ਨੂੰ ਪਹਿਚਾਣਦਾ ਇਹ ਬਿਰਤਾਂਤ ਇਤਿਹਾਸ ਚੋਂ ਵਰਤਮਾਨ ਅਤੇ ਵਰਤਮਾਨ ਚੋਂ ਇਤਿਹਾਸ ਪਹਿਚਾਨਣ ਵੱਲ ਰੁਚਿਤ ਹੈ। ਉਹ ਪਰਚੱਲਤ ਮਿੱਥਾਂ, ਵਿਸ਼ਵਾਸ਼ਾਂ ਤੇ ਪਰਭਵਾਂ ਨੂੰ ਤੋੜਦਾ ਹੈ। ਉਸਦੀ ਤੋੜਨ ਵਿਧੀ ਬੁੱਤ-ਸ਼ਿਕਨੀ ਦੀ ਨਹੀਂ, ਸਗੋਂ ਸੰਵਾਦ ਦੀ ਏ। ਉਹ ਪਰੰਪਰਾ ਨਾਲ ਸੰਵਾਦ ਰਚਾਉਂਦਾ ਹੈ ਤੇ ਵਰਤਮਾਨ ਨਾਲ ਪਰਵਚਨ। ਆਪਣੇ ਸ਼ਹਿਰ ਜਲੰਧਰ ਬਾਰੇ ਪਰਚੱਲਤ ਰਾਖਸ਼ਸ਼ ਦੀ ਮਿੱਥ ਨੂੰ ਤੋੜ ਕੇ ਉਹ ਕਨਿਸ਼ਕ ਦੇ ਸਮੇਂ ਦੇ ਬੋਦੀ ਭਿਕਸ਼ੂ ਜਲੰਧਰ ਨਾਲ ਜੋੜਦਾ ਹੈ ਤੇ ਵਰਤਮਾਨ ਦੇ ਵਰਿੰਦਾ ਮੰਦਿਰ ਦੀ ਖੁਦਾਈ ਚੋਂ ਨਿਕਲੀ ਜਲੰਧਰ ਰਾਖਸ਼ਸ਼ ਦੀ ਮੂਰਤੀ ਨੂੰ ਬ੍ਰਾਹਮਣੀ ਛੜਯੰਤਰ ਗਰਦਾਨਦਾ ਹੈ। ਵਿੱਦਿਆ ਪਰਾਪਤੀ ਦੇ ਗਿਆਨ ਦੀ ਜਗਿਆਸਾ ਨੂੰ ਉਹ ਮੁਕਤੀ ਦਾ ਸਾਧਨ ਮੰਨਦਾ ਹੋਇਆ ਪਰਣੇਸ਼ਵਰੀ ਦੇ ਕਮਲ ਿਸੰਘਾਸਨ ਹੇਠ ਦੱਬਆ ਦਿਖਾਇਆ ਗਿਆ ਹੈ। ਗਣਪਤੀ ਦੇ ਇੱਕ ਹੱਥ ਵਿੱਚ ਲਹੂ ਲਿਬੜੀ ਤਲੳਾਰ ਸੀ, ਜੂਜੇ ਹੱਥ ਵਿੱਚ ਚਿੱਬ ਖੜੱਬੀ ਢਾਲ। ਨਾਇਕ ਵੱਲੋ. ਇਸ ਮੂਰਤੀ ਨੂੰ ਆਪਣੇ ਪ੍ਹਨ ਵਾਲੇ ਕਮਰੇ ਵਿੱਚ ਸਥਾਪਿਤ ਕਰਨ ਦਾ ਬਿੰਬ ਬੜਾ ਸ਼ਕਤੀਸ਼ਾਲੀ ਹੈ। ਨਵੇਂ ਮੂੰਹ ਮੁਹਾਂਦਰੇ ਵਾਲੇ ਇਸ ਬਿਰਤਾਂਤ ਨੂੰ ਪੜ੍ਹਨ ਵਾਸਤੇ ਮੈਂ ਪਰਣੇਸ਼ਵਰੀ ਨੂੰ ਖ਼ੁਸ਼ਾਮਦੀਦ ਕਹਿੰਦਾ ਹੈ।
-ਮਨਮੋਹਨਪਰਣੇਸ਼ਵਰੀ (ਪੂਰਾ ਨਾਵਲ ਪੜ੍ਹਨ ਲਈ ਕਲਿੱਕ ਕਰੋ)
2 comments:
ਵਾਹ। ਹੁਣੇ ਨਾਵਲ ਪੜ੍ਹਆ। ਚੰਗਾ ਲੱਗਾ। ਪਹਿਲਾਂ ਤਾਂ ਸਿਰਫ ਦੇਸਰਾਜ ਕਾਲੀ ਦਾ ਨਾਮ ਹੀ ਸੁਣਿਆ ਸੀ। ਪੜ੍ਹ ਕੇ ਪੱਤਾ ਲੱਗਾ ਕਿ ਉਹਨਾਂ ਦੀ ਸੋਚ ਕਿੰਨੀ ਗਹਿਰੀ ਹੈ।
ਮੋਹਨ ਵਸ਼ਿਸ਼ਠ
ਦੋਸਤੋ! ਇੱਕ ਦਿਨ ਵਕਤ ਕੱਢ ਕੇ ਦਾਸ ਰਾਜ ਜੀ ਦਾ ਨਾਵਲ ਜ਼ਰੂਰ ਪੜਾਂਗੀ! ਇਸਨੂੰ ਬਲੌਗ 'ਤੇ ਪਾ ਕੇ ਤੁਸੀਂ ਸੁਹਿਰਦ ਪਾਠਕਾਂ ਨੂੰ ਚੰਗੇ ਸਾਹਿਤ ਨਾਲ਼ ਜੋੜਿਆ ਹੈ। ਅਜਿਹੀਆਂ ਕੋਸ਼ਿਸ਼ਾਂ ਨੂੰ ਮੇਰਾ ਸਲਾਮ!ਸ਼ਬਦ ਮੰਡਲ ਰੋਜ਼ ਨਵੀਆਂ ਸਾਹਿਤਕ ਪਿਰਤਾਂ ਪਾਉਂਦਾ ਜਾਵੇ...ਆਮੀਨ!
ਤਨਦੀਪ 'ਤਮੰਨਾ'
Post a Comment