
ਪ੍ਰਮਿੰਦਰਜੀਤ ਪੰਜਾਬੀ ਦੇ ਪ੍ਰਮੁੱਖ ਕਵੀਆਂ ਵਿੱਚੋਂ ਹਨ। ਆਪਣੀ ਪੱਤਰਕਾ 'ਅੱਖਰ' ਰਾਹੀਂ ਵੀ ਉਹ ਆਪਣਾ ਕਾਵਿ ਕਰਮ ਜਿੰਮੇਵਾਰੀ ਨਾਲ ਨਿਭਾਉਂਦੇ ਰਹਿੰਦੇ ਨੇ। ਹਿੰਦੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਕਵੀਆਂ ਦੀਆਂ ਰਚਨਾਵਾਂ ਨੂੰ ਪੰਜਾਬੀ ਵਿੱਚ ਉਲਥਾ ਕੇ ਛਾਪਣਾ ਵੀ ਉਹਨਾਂ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ। ਅੱਖਰ ਦੇ ਤਾਜ਼ੇ ਅੰਕ ਵਿੱਚ ਇਸ ਵਾਰ ਹਿੰਦੀ ਕਵੀ
ਗੀਤ ਚਤੁਰਵੇਦੀ ਦੀਆਂ ਕਵਿਤਾਵਾਂ ਹਨ, ਉਹਨਾਂ ਦੇ ਸਵੈਕਥਨ ਸਮੇਤ। ਨਾਲ ਪ੍ਰਮਿੰਦਰਜੀਤ ਹੁਰਾਂ ਦੀ ਟਿੱਪਣੀ ਵੀ ਹੈ- 'ਮੈਂ ਆਪਣੇ ਕੁਝ ਸ਼ਾਇਰ ਦੋਸਤਾਂ ਨੂੰ ਇਹ ਨਜ਼ਮਾਂ ਪੜ੍ਹ ਕੇ ਆਪਣੀ ਕਾਵਿਕਤਾ ਦਾ ਸਵੈ ਮੁਲਅੰਕਣ ਕਰਨ ਦੀ ਸਲਾਹ ਦਿਆਂਗਾ....'
ਖੈਰ, ਤੁਸੀਂ ਗੀਤ ਚਤੁਰਵੇਦੀ ਹੁਰਾਂ ਦਾ ਬਲੌਗ ਵਿਜ਼ਿਟ ਕਰੋ।
0 comments:
Post a Comment