ਕਿਸੇ ਵੇਲੇ ਬਲੌਗ ਲਿਖਣ ਦਾ ਟਰੈਂਡ ਸੀ। ਹਰ ਭਾਸ਼ਾ ਵਿੱਚ ਇਹ ਲਿਖੇ ਜਾ ਰਹੇ ਸਨ। ਪਰ ਸਮੇਂ ਦੇ ਨਾਲ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਆਏ ਤਾਂ ਲੋਕ ਓਨ੍ਹਾਂ ’ਤੇ ਸ਼ਿਫਟ ਹੋ ਗਏ। ਬਲੌਗ ਦਰਅਸਲ ਗੰਭੀਰਤਾ ਨਾਲ ਲਿਖਣ ਵਾਲਿਆ ਲਈ ਸੀ। ਇਸ ਵਾਸਤੇ ਜਿਆਦਾ ਲਿਖਣਾ ਪੈਂਦਾ ਸੀ। ਜਿਨ੍ਹਾਂ ਨੂੰ ਲਿਖਣ ਦਾ ਸ਼ੌਕ ਸੀ, ਉਹ ਤਾਂ ਵਾਹਵਾ ਮਜਾ ਲੈਂਦੇ ਸਨ। ਅਭਿਆਸ ਵੀ ਹੁੰਦਾ ਸੀ। ਪਰ ਹੁਣ ਸਿਰਫ ਟਿੱਪਣੀਆਂ ਦਾ ਹੀ ਬੋਲ ਬਾਲਾ ਹੈ। ਹਰ ਕਿਸੇ ਨੇ ਬੱਸ ਟਿੱਪਣੀ ਹੀ ਕਰਨੀ ਹੁੰਦੀ ਹੈ। ਬਹੁਤੇ ਲੋਕਾਂ ਕੋਲ ਵੱਡਾ ਪੀਸ ਲਿਖਣ ਤੇ ਪੜ੍ਹਣ ਦਾ ਸਮਾਂ ਹੀ ਨਹੀਂ ਹੈ।
ਪੰਜਾਬੀ ਨੂੰ ਤਾਂ ਛੱਡ ਦਿਓ ਹੁਣ ਹਿੰਦੀ ਵਿਚ ਵੀ ਬਲੌਗ ਲਿਖਣ ਦਾ ਚਲਣ ਲਗਪਗ ਘਟ ਗਿਆ ਹੈ। ਇਹ ਬੜਾ ਵਿਰੋਧਾਭਾਸੀ ਹੈ। ਇਕ ਪਾਸੇ ਲੋਕ ਮੈਸੇਜ ਰਾਹੀ ਟੈਕਟਸ ਪੜ੍ਹ ਰਹੇ ਹਨ। ਲਿਖ ਵੀ ਰਹੇ ਹਨ। ਦੂਜੇ ਪਾਸੇ ਕੁਛ ਲੰਮਾ ਪੜ੍ਹਨ ਤੋਂ ਭੱਜ ਵੀ ਰਹੇ ਹਨ। ਲੋਕ ਬੱਸ ਜਲਦਬਾਜੀ ’ਚ ਹੀ ਹਨ। ਜਦਕਿ ਇਹ ਸਹੀ ਨਹੀਂ ਹੈ।
ਜੇ ਤੁਸੀਂ ਆਪਣਾ ਲਿਖਣਾ ਸੁਧਾਰਣ ਦਾ ਅਭਿਆਸ ਕਰਨਾ ਚਾਹੁੰਦੇ ਹੋ ਤਾਂ ਬਲੌਗ ਲਿਖਣ ਤੋਂ ਚੰਗਾ ਹੋਰ ਕੋਈ ਮਾਧਿਅਮ ਨਹੀਂ ਹੋ ਸਕਦਾ। ਆਪਣਾ ਬਲੌਗ ਬਣਾਓ ਅਤੇ ਉਸ ’ਤੇ ਨਿਯਮਿਤ ਤੌਰ ’ਤੇ ਲਿਖਣਾ ਸ਼ੁਰੂ ਕਰੋ। ਬਲੌਗ ਅੱਜ ਵੀ ਕੰਪਨੀਆਂ ਨੇ ਉਪਲਬਧ ਰੱਖੇ ਹੋਏ ਹਨ। ਦੁਨਆਂ ਦੇ ਕਈ ਦੇਸ਼ਾਂ ’ਚ ਅਜੇ ਵੀ ਲੋਕ ਗੰਭੀਰਤਾ ਨਾਲ ਲੰਮੇ-ਲੰਮੇ ਬਲੌਗ ਲਿਖ ਰਹੇ ਹਨ ਅਤੇ ਓਹ ਪੜ੍ਹੇ ਵੀ ਜਾ ਰਹੇ ਹਨ। ਬਲੌਗਰ ਅਤੇ ਵਰਡ ਪਰੈਸ ਤੇ ਬਲੌਗ ਬਣਾਉਣਾ ਅਸਾਨ ਵੀ ਹੈ ਤੇ ਮੁਫਤ ਵੀ।








0 comments:
Post a Comment