copyright reserved shabadm 2020. Powered by Blogger.

Sunday, March 31, 2013

ਮੈਂ ਔਰਤ ਨੂੰ ਹਮੇਸ਼ਾ ਹੀ ਹਵਸ ਪੂਰੀ ਕਰਨ ਵਾਲੀ ਵਸਤੂ ਸਮਝਿਆ : ਖ਼ੁਸ਼ਵੰਤ ਸਿੰਘ

98 ਸਾਲ ਦੀ ਉਮਰੇ ਮਸ਼ਹੂਰ ਲੇਖਕ ਖ਼ੁਸ਼ਵੰਤ ਸਿੰਘ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹੈ ਕਿ ਉਹ ਹਾਲੇ ਵੀ ਸ਼ਾਮ ਵੇਲੇ ਦਾਰੂ ਅਤੇ ਸੁਆਦੀ ਖਾਣਿਆਂ ਦਾ ਆਨੰਦ ਮਾਣਦਾ ਹੈ ਪਰ ਇਸ ਗੱਲੋਂ ਉਹ ਉਦਾਸ ਵੀ ਹੈ ਕਿ ਉਹ ਹਮੇਸ਼ਾ ਹੀ ਥੋੜਾ ਜਿਹਾ ਲਚਰ ਰਿਹਾ ਹੈ ਅਤੇ ਉਸ ਨੇ ਔਰਤਾਂ ਨੂੰ ਹਵਸ ਪੂਰੀ ਕਰਨ ਦੀ ਵਸਤੂ ਸਮਝਿਆ ਹੈ। ਅਪਣੀ ਕਿਤਾਬ 'ਖ਼ੁਸ਼ਵੰਤਨਾਮਾ: ਦਿ ਲੈਸਨਜ਼ ਆਫ਼ ਮਾਈ ਲਾਈਫ਼' 'ਚ ਖ਼ੁਸ਼ਵੰਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ ਹੈ ਜਿਵੇਂ ਬੁਢਾਪਾ, ਮੌਤ ਦਾ ਡਰ, ਸੇਜ-ਸਾਂਝ ਦਾ ਮਜ਼ਾ, ਕਾਵਿਕਤਾ ਦਾ ਆਨੰਦ, ਹਾਸੇ ਦੀ ਮਹੱਤਤਾ, ਲੰਮੀ, ਪ੍ਰਸੰਨ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਦੇ ਤਰੀਕੇ ਆਦਿ। ਉਹ ਲਿਖਦਾ ਹੈ, ''98 ਸਾਲ ਦੀ ਉਮਰੇ ਮੇਰੇ ਕੋਲ ਉਮੀਦ ਕਰਨ ਲਈ ਬਹੁਤਾ ਕੁੱਝ ਨਹੀਂ ਬਚਿਆ ਪਰ ਬਹੁਤ ਸਾਰੀਆਂ ਯਾਦਾਂ ਹਨ। ਮੈਂ ਅਪਣੀਆਂ ਪ੍ਰਾਪਤੀਆਂ ਅਤੇ ਨਾਕਾਮੀਆਂ ਦਾ ਲੇਖਾ-ਜੋਖਾ ਕੀਤਾ ਹੈ।'' ਉਹ ਅਪਣੀਆਂ ਪ੍ਰਾਪਤੀਆਂ ਬਾਰੇ ਦਸਦਾ ਹੈ, ''ਮੈਂ 80 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਤੇ ਹੋਰ ਬਹੁਤ ਸਾਰੀਆਂ ਲਿਖਤਾਂ ਲਿਖੀਆਂ ਹਨ।'' ਖ਼ੁਸ਼ਵੰਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਸ ਨੇ ਬਚਪਨ 'ਚ ਚਿੜੀਆਂ, ਬਤਖ਼ਾਂ ਅਤੇ ਪਹਾੜੀ ਕਬੂਤਰਾਂ ਨੂੰ ਮਾਰਨ ਜਿਹੇ ਕਈ ਪਾਪ ਕੀਤੇ। ਖ਼ੁਸ਼ਵੰਤ ਸਿੰਘ ਮੁਤਾਬਕ, 'ਮੈਂ ਇਸ ਉਦਾਸ ਸਿੱਟੇ 'ਤੇ ਵੀ ਪੁਜਿਆ ਹਾਂ ਕਿ ਮੈਂ ਹਮੇਸ਼ਾ ਹੀ ਥੋੜਾ ਲਚਰ ਰਿਹਾ ਹਾਂ। ਚਾਰ ਸਾਲ ਦੀ ਮਲੂਕ ਉਮਰ ਤੋਂ ਲੈ ਕੇ ਹੁਣ ਤਕ ਮੇਰੇ ਮਨ 'ਚ ਸੱਭ ਤੋਂ ਉਤੇ ਲਚਰਤਾ ਹੀ ਰਹੀ ਹੈ। ਮੈਂ ਔਰਤਾਂ ਨੂੰ ਮਾਵਾਂ, ਭੈਣਾਂ ਜਾਂ ਧੀਆਂ ਸਮਝਣ ਦੇ ਭਾਰਤੀ ਆਦਰਸ਼ 'ਤੇ ਕਦੇ ਵੀ ਖਰਾ ਨਹੀਂ ਉਤਰ ਸਕਿਆ। ਹਰ ਉਮਰ ਦੀਆਂ ਔਰਤਾਂ ਮੇਰੇ ਲਈ ਹਵਸ ਪੂਰੀ ਕਰਨ ਦੀਆਂ ਵਸਤੂਆਂ ਸਨ ਅਤੇ ਹੁਣ ਵੀ ਹਨ।'' ਉਹ ਲਿਖਦਾ ਹੈ ਕਿ 98 ਸਾਲ ਦੀ ਉਮਰੇ ਮੈਂ ਖ਼ੁਦ ਨੂੰ
ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਹਰ ਸ਼ਾਮ ਨੂੰ 7 ਵਜੇ ਦਾਰੂ ਪੀਂਦਾ ਹਾਂ, ਸੁਆਦੀ ਖਾਣੇ ਖਾਂਦਾ ਹਾਂ ਅਤੇ ਤਾਜ਼ਾ ਗੱਪਸ਼ਪ ਤੇ ਸਕੈਂਡਲਾਂ ਬਾਰੇ ਸੁਣਨ ਦੀ ਤਾਂਘ ਰਖਦਾ ਹਾਂ। ਪਰ ਉਹ ਇਹ ਵੀ ਕਹਿੰਦਾ ਹੈ ਕਿ ਪਿਛਲੇ ਇਕ-ਦੋ ਸਾਲਾਂ 'ਚ ਉਹ ਕਾਫ਼ੀ ਢਿੱਲਾ ਪੈ ਗਿਆ ਹੈ। ਉਹ ਲਿਖਦਾ ਹੈ ਕਿ ਮੈਂ ਹੁਣ ਛੇਤੀ ਥੱਕ ਜਾਂਦਾ ਹਾਂ ਤੇ ਸੁਣਨਾ ਵੀ ਕਾਫ਼ੀ ਹੱਦ ਤਕ ਬੰਦ ਹੋ ਗਿਆ ਹੈ। ਉਹ ਲਿਖਦਾ ਹੈ ਕਿ ਦੇਸ਼ ਦੇ ਲੋਕਾਂ 'ਚ ਅਸਹਿਣਸ਼ੀਲਤਾ ਮੇਰੀ ਅੱਜ ਸੱਭ ਤੋਂ ਵੱਡੀ ਚਿੰਤਾ ਹੈ।

0 comments: