ਸ਼ਬਦ ਮੰਡਲ ਤੇ ਤੁਹਾਡਾ ਸਵਾਗਤ ਏ
ਨਵੇਂ ਪੰਜਾਬੀ ਰਚਨਾਕਾਰ ਆਪਣੀਆਂ ਰਚਨਾਵਾਂ ਸਾਨੂੰ ਘੱਲ ਸਕਦੇ ਨੇ। ਰਚਨਾਵਾਂ ਤੋਂ ਇਲਾਵਾ ਕਿਸੇ ਵੀ ਸਾਹਿਤਕ ਮੁੱਦੇ ਤੇ ਆਪਣੇ ਵਿਚਾਰ ਘੱਟੋ ਘੱਟ 500 ਸ਼ਬਦਾਂ ਵਿੱਚ ਭੇਜੋ।.
ਨਵੇਂ ਲੇਖਕਾਂ ਲਈ...
ਨਵੇਂ ਲੇਖਕ ਪੁਸਤਕ ਛਪਵਾਉਣ ਲਈ ਵੀ ਸ਼ਬਦ ਮੰਡਲ ਕੋਲੋਂ ਮਦਦ ਲੈ ਸਕਦੇ ਨੇ। ਪੁਸਤਕ ਬਾਰੇ ਸੰਖੇਪ ਜਾਣਕਾਰੀ ਈਮੇਲ ਕਰੋ, ਜਿੰਨੀ ਜਲਦੀ ਸੰਭਵ ਹੋ ਸਕਿਆ ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ.
ਪੰਜਾਬੀ ਦੀ ਉਸਾਰੀ ਲਈ...
ਸ਼ਬਦ ਮੰਡਲ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਲਈ ਵਚਨਬੱਧ ਹੈ। ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਵੱਧ ਤੋਂ ਵੱਧ ਸੱਜਣ ਏਸ ਬਲੌਗ ਨਾਲ ਜੁੜਨ ਅਤੇ ਹੋਰਨਾਂ ਨੂੰ ਵੀ ਏਸ ਨਾਲ ਜੋੜਨ...
ਕੋਈ ਰਾਜਨੀਤੀ ਨਹੀ...
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕਿਸੇ ਵੀ ਤਰ੍ਹਾਂ ਦੀ ਰਾਜਨੀਤਕ ਸੋਚ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਅਸੀਂ ਕੇਵਲ ਮਾਤ ਭਾਸ਼ਾ ਦੇ ਹੱਕ ਵਿੱਚ ਗੱਲ ਕਰਨ ਲਈ ਵਚਨਬੱਧ ਹਾਂ....
ਦੂਜੀਆਂ ਭਾਸ਼ਾਵਾਂ ਦਾ ਵਿਰੋਧ ਨਹੀਂ...
ਅਸੀਂ ਦੂਜੀਆਂ ਭਾਸ਼ਾਵਾਂ ਦੀ ਵੀ ਪੂਰੀ ਕਦਰ ਕਰਦੇ ਹਾਂ। ਸਾਡਾ ਕਿਸੇ ਵੀ ਦੂਜੀ ਭਾਸ਼ਾ ਨਾਲ ਵਿਰੋਧ ਨਹੀਂ ਹੈ। ਸਾਡੇ ਉਦੇਸ਼ ਮਾਤ ਭਾਸ਼ਾ ਦੀ ਬੇਹਤਰੀ ਲਈ ਕੰਮ ਕਰਨਾ ਹੈ....
Pages
Sunday, March 31, 2013
ਅਮਰੀਕੀ ਵਫ਼ਦ ਦੀ ਗੁਜਰਾਤ ਫੇਰੀ ਵਿਵਾਦਾਂ 'ਚ
9:46 AM
No comments
ਅਮਰੀਕੀ ਸੰਸਦ ਮੈਂਬਰਾਂ ਦੀ ਤਾਜ਼ਾ ਗੁਜਰਾਤ ਫੇਰੀ ਵਿਵਾਦਾਂ 'ਚ ਘਿਰ ਗਈ ਹੈ। ਸ਼ਿਕਾਗੋ
ਦੇ ਅਖ਼ਬਾਰ 'ਹਾਈ ਇੰਡੀਆ' ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸੰਸਦ ਮੈਂਬਰਾਂ ਤੋਂ ਇਸ
ਫੇਰੀ ਲਈ ਪੈਸੇ ਲਏ ਗਏ ਸਨ। ਕਿਹਾ ਗਿਆ ਹੈ ਕਿ ਅਮਰੀਕੀ ਵਫ਼ਦ ਜਿਸ 'ਚ ਤਿੰਨ ਰਿਪਬਲਿਕਨ
ਸੰਸਦ ਮੈਂਬਰ ਵੀ ਸਨ, ਦੇ ਮੈਂਬਰਾਂ ਨੇ ਇਸ ਫੇਰੀ ਲਈ 1.62 ਲੱਖ ਤੋਂ ਲੈ ਕੇ 8.68 ਲੱਖ
ਰੁਪਏ ਤਕ ਅਦਾ ਕੀਤੇ। ਇਹ ਫੇਰੀ ਸ਼ਿਕਾਗੋ ਦੀ ਨੈਸ਼ਨਲ ਇੰਡੀਅਨ ਅਮਰੀਕਨ ਪਬਲਿਕ ਪਾਲਸੀ
ਇੰਸਟੀਚਿਊਟ ਨੇ ਕਰਵਾਈ ਸੀ। ਰੀਪੋਰਟ ਮੁਤਾਬਕ ਇਸ ਸੰਸਥਾ ਨੇ ਵਫ਼ਦ ਦੀ ਫੇਰੀ ਲਈ ਮੈਂਬਰਾਂ
ਤੋਂ ਕਰੀਬ ਡੇਢ ਲੱਖ ਤੋਂ 8 ਲੱਖ ਰੁਪਏ ਪ੍ਰਤੀ ਵਿਅਕਤੀ ਲਏ। ਇਸ ਫੇਰੀ ਸਬੰਧੀ
ਅਮਰੀਕੀ-ਭਾਰਤੀ ਲੋਕਾਂ ਲਈ ਇਸ਼ਤਿਹਾਰ ਵੀ ਕੱਢੇ ਗਏ। ਇਸ ਸੰਸਥਾ ਦਾ ਬਾਨੀ ਸ਼ਿਕਾਗੋ ਦਾ
ਉਦਯੋਗਪਤੀ ਸ਼ਲਭ ਕੁਮਾਰ ਹੈ। ਵਫ਼ਦ ਜਿਸ ਵਿਚ ਅਮਰੀਕੀ ਸੰਸਦ ਮੈਂਬਰ ਅਤੇ ਉਦਯੋਗਪਤੀ
ਸ਼ਾਮਲ ਹਨ ਅਤੇ ਜੋ ਇਸ ਵੇਲੇ ਭਾਰਤ ਵਿਚ ਹੀ ਹੈ, ਨੇ ਵੀਰਵਾਰ ਨੂੰ ਮੋਦੀ ਨੂੰ ਮਿਲ ਕੇ ਉਸ
ਦੇ ਕੰਮ ਦੇ ਸੋਹਲੇ ਗਾਏ ਅਤੇ ਕਿਹਾ ਕਿ ਉਹ ਉਸ ਨੂੰ ਅਮਰੀਕਾ ਵਾਸਤੇ ਵੀਜ਼ਾ ਵੀ
ਦਿਵਾਉਣਗੇ। 2002 ਦੇ ਗੋਧਰਾ ਮਗਰਲੇ ਦੰਗਿਆਂ 'ਚ ਰੋਲ ਨਿਭਾਉਣ ਲਈ ਮੋਦੀ ਨੂੰ ਅਮਰੀਕਾ ਨੇ
ਵੀਜ਼ਾ ਦੇਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ਫੇਰੀ ਸਬੰਧੀ ਤਾਜ਼ਾ ਪ੍ਰਗਟਾਵਿਆਂ ਦੀ
ਰੀਪੋਰਟ ਛਪਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ 'ਚ ਸ਼ਬਦੀ ਜੰਗ ਛਿੜ ਗਈ ਹੈ। ਕਾਂਗਰਸ ਦੇ
ਬੁਲਾਰੇ ਰਾਸ਼ਿਦ ਅਲਵੀ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਮੋਦੀ ਨੂੰ ਵਿਕਾਸ ਦਾ
ਸਰਟੀਫ਼ਿਕੇਟ ਅਤੇ ਵੀਜ਼ਾ ਦਿਵਾਉਣ ਲਈ ਸੰਸਦ ਮੈਂਬਰਾਂ ਨੂੰ ਪੈਸੇ ਦਿਤੇ ਗਏ ਸਨ। ਓਵਰਸੀਜ਼
ਭਾਜਪਾ ਦੇ ਕਨਵੀਨਰ ਵਿਜੇ ਜੌਲੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸੰਸਦ
ਮੈਂਬਰਾਂ ਨੇ ਅਪਣਾ ਪੈਸਾ ਖ਼ਰਚਿਆ ਹੈ ਅਤੇ ਇਸ ਮਾਮਲੇ 'ਚ ਕੋਈ ਬੇਨਿਯਮੀ ਨਹੀਂ ਹੋਈ।
ਵਫ਼ਦ ਦੇ ਮੈਂਬਰ ਅਤੇ ਸੰਸਦ ਮੈਂਬਰ ਐਰੋਨ ਸ਼ੌਕ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਦੇ
ਸਮਰੱਥ ਅਧਿਕਾਰੀਆਂ ਨੇ ਇਸ ਫੇਰੀ ਦੀ ਪ੍ਰਵਾਨਗੀ ਦਿਤੀ ਸੀ। ਉਨ੍ਹਾਂ ਕਿਹਾ ਕਿ ਇਹ ਦੌਰਾ
ਸਾਰੇ ਨਿਯਮਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ। ਅਲਵੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਖ਼ਬਰ
ਸੁਣ ਕੇ ਸ਼ਰਮ ਆਉਂਦੀ ਹੈ। ਇਹ ਦੇਸ਼ ਦੀ ਬੇਇੱਜ਼ਤੀ ਹੈ। ਮੋਦੀ ਨੇ ਅਪਣੀ ਤਾਰੀਫ਼ ਕਰਾਉਣ
ਲਈ ਸੰਸਦ ਮੈਂਬਰਾਂ ਨੂੰ 9-9 ਲੱਖ ਰੁਪਏ ਦਿਤੇ ਤਾਕਿ ਅਮਰੀਕਾ ਮੋਦੀ ਨੂੰ ਵੀਜ਼ਾ ਅਤੇ
ਵਿਕਾਸ ਦਾ ਸਰਟੀਫ਼ਿਕੇਟ ਦੇ ਸਕੇ। ਉਨ੍ਹਾਂ ਕਿਹਾ ਕਿ ਜੇ ਇਹ ਪੈਸਾ ਗੁਜਰਾਤ ਦੇ ਗ਼ਰੀਬਾਂ
ਅਤੇ ਵਿਕਾਸ ਲਈ ਖ਼ਰਚਿਆ ਜਾਂਦਾ ਤਾਂ ਬਿਹਤਰ ਹੁੰਦਾ। ਜੌਲੀ ਦਾ ਕਹਿਣਾ ਹੈ ਕਿ ਇਸ ਮਾਮਲੇ
'ਚ ਬਿਲਕੁਲ ਵੀ ਕੋਈ ਵਿਵਾਦ ਨਹੀਂ, ਅਮਰੀਕਾ 'ਚ ਤਾਂ ਲੋਕ ਰਾਸ਼ਟਰਪਤੀ ਨਾਲ ਰਾਤ ਦਾ ਖਾਣਾ
ਖਾਣ ਲਈ ਵੀ ਪੈਸੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਕਾਰੋਬਾਰੀ ਭਾਰਤ ਆਉਣਾ
ਚਾਹੁੰਦੇ ਸਨ, ਉਨ੍ਹਾਂ ਅਪਣੇ ਪੈਸੇ ਖ਼ਰਚੇ। ਉਹ ਨਰਿੰਦਰ ਮੋਦੀ ਦੇ ਰਾਜ ਪ੍ਰਬੰਧ ਤੋਂ
ਪ੍ਰਭਾਵਤ ਸਨ। ਗੁਜਰਾਤ ਕਾਂਗਰਸ ਦੇ ਪ੍ਰਧਾਨ ਅਰਜਨ ਮੋਦਬਾਡੀਆ ਦਾ ਕਹਿਣਾ ਹੈ ਕਿ ਇਸ
ਤਰ੍ਹਾਂ ਦਾ ਪ੍ਰਭਾਵ ਸਿਰਜਿਆ ਗਿਆ ਕਿ ਇਹ ਅਮਰੀਕਾ ਦਾ ਸਰਕਾਰੀ ਵਫ਼ਦ ਸੀ ਅਤੇ ਅਮਰੀਕੀ
ਸਰਕਾਰ ਨੇ ਖ਼ੁਦ ਮੋਦੀ ਨੂੰ ਅਮਰੀਕਾ ਆਉਣ ਦਾ ਸੱਦਾ ਦਿਤਾ ਹੈ। ਉਨ੍ਹਾਂ ਕਿਹਾ ਕਿ ਵਫ਼ਦ
ਨੂੰ ਰਿਸ਼ਵਤ ਦੇ ਕੇ ਮੋਦੀ ਦੀ ਸ਼ਲਾਘਾ ਕਰਵਾਈ ਗਈ।
ਮੈਂ ਔਰਤ ਨੂੰ ਹਮੇਸ਼ਾ ਹੀ ਹਵਸ ਪੂਰੀ ਕਰਨ ਵਾਲੀ ਵਸਤੂ ਸਮਝਿਆ : ਖ਼ੁਸ਼ਵੰਤ ਸਿੰਘ
9:44 AM
No comments
98 ਸਾਲ ਦੀ ਉਮਰੇ ਮਸ਼ਹੂਰ ਲੇਖਕ ਖ਼ੁਸ਼ਵੰਤ ਸਿੰਘ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹੈ ਕਿ ਉਹ
ਹਾਲੇ ਵੀ ਸ਼ਾਮ ਵੇਲੇ ਦਾਰੂ ਅਤੇ ਸੁਆਦੀ ਖਾਣਿਆਂ ਦਾ ਆਨੰਦ ਮਾਣਦਾ ਹੈ ਪਰ ਇਸ ਗੱਲੋਂ ਉਹ
ਉਦਾਸ ਵੀ ਹੈ ਕਿ ਉਹ ਹਮੇਸ਼ਾ ਹੀ ਥੋੜਾ ਜਿਹਾ ਲਚਰ ਰਿਹਾ ਹੈ ਅਤੇ ਉਸ ਨੇ ਔਰਤਾਂ ਨੂੰ ਹਵਸ
ਪੂਰੀ ਕਰਨ ਦੀ ਵਸਤੂ ਸਮਝਿਆ ਹੈ। ਅਪਣੀ ਕਿਤਾਬ 'ਖ਼ੁਸ਼ਵੰਤਨਾਮਾ: ਦਿ ਲੈਸਨਜ਼ ਆਫ਼ ਮਾਈ ਲਾਈਫ਼'
'ਚ ਖ਼ੁਸ਼ਵੰਤ ਸਿੰਘ ਨੇ ਵੱਖ-ਵੱਖ ਵਿਸ਼ਿਆਂ ਨੂੰ ਛੂਹਿਆ ਹੈ ਜਿਵੇਂ ਬੁਢਾਪਾ, ਮੌਤ ਦਾ ਡਰ,
ਸੇਜ-ਸਾਂਝ ਦਾ ਮਜ਼ਾ, ਕਾਵਿਕਤਾ ਦਾ ਆਨੰਦ, ਹਾਸੇ ਦੀ ਮਹੱਤਤਾ, ਲੰਮੀ, ਪ੍ਰਸੰਨ ਅਤੇ
ਸਿਹਤਮੰਦ ਜ਼ਿੰਦਗੀ ਜਿਊਣ ਦੇ ਤਰੀਕੇ ਆਦਿ। ਉਹ ਲਿਖਦਾ ਹੈ, ''98 ਸਾਲ ਦੀ ਉਮਰੇ ਮੇਰੇ ਕੋਲ
ਉਮੀਦ ਕਰਨ ਲਈ ਬਹੁਤਾ ਕੁੱਝ ਨਹੀਂ ਬਚਿਆ ਪਰ ਬਹੁਤ ਸਾਰੀਆਂ ਯਾਦਾਂ ਹਨ। ਮੈਂ ਅਪਣੀਆਂ
ਪ੍ਰਾਪਤੀਆਂ ਅਤੇ ਨਾਕਾਮੀਆਂ ਦਾ ਲੇਖਾ-ਜੋਖਾ ਕੀਤਾ ਹੈ।'' ਉਹ ਅਪਣੀਆਂ ਪ੍ਰਾਪਤੀਆਂ ਬਾਰੇ
ਦਸਦਾ ਹੈ, ''ਮੈਂ 80 ਤੋਂ ਵੱਧ ਕਿਤਾਬਾਂ ਲਿਖੀਆਂ ਹਨ ਤੇ ਹੋਰ ਬਹੁਤ ਸਾਰੀਆਂ ਲਿਖਤਾਂ
ਲਿਖੀਆਂ ਹਨ।'' ਖ਼ੁਸ਼ਵੰਤ ਸਿੰਘ ਨੂੰ ਇਸ ਗੱਲ ਦਾ ਅਫ਼ਸੋਸ ਹੈ ਕਿ ਉਸ ਨੇ ਬਚਪਨ 'ਚ ਚਿੜੀਆਂ,
ਬਤਖ਼ਾਂ ਅਤੇ ਪਹਾੜੀ ਕਬੂਤਰਾਂ ਨੂੰ ਮਾਰਨ ਜਿਹੇ ਕਈ ਪਾਪ ਕੀਤੇ। ਖ਼ੁਸ਼ਵੰਤ ਸਿੰਘ ਮੁਤਾਬਕ,
'ਮੈਂ ਇਸ ਉਦਾਸ ਸਿੱਟੇ 'ਤੇ ਵੀ ਪੁਜਿਆ ਹਾਂ ਕਿ ਮੈਂ ਹਮੇਸ਼ਾ ਹੀ ਥੋੜਾ ਲਚਰ ਰਿਹਾ ਹਾਂ।
ਚਾਰ ਸਾਲ ਦੀ ਮਲੂਕ ਉਮਰ ਤੋਂ ਲੈ ਕੇ ਹੁਣ ਤਕ ਮੇਰੇ ਮਨ 'ਚ ਸੱਭ ਤੋਂ ਉਤੇ ਲਚਰਤਾ ਹੀ ਰਹੀ
ਹੈ। ਮੈਂ ਔਰਤਾਂ ਨੂੰ ਮਾਵਾਂ, ਭੈਣਾਂ ਜਾਂ ਧੀਆਂ ਸਮਝਣ ਦੇ ਭਾਰਤੀ ਆਦਰਸ਼ 'ਤੇ ਕਦੇ ਵੀ
ਖਰਾ ਨਹੀਂ ਉਤਰ ਸਕਿਆ। ਹਰ ਉਮਰ ਦੀਆਂ ਔਰਤਾਂ ਮੇਰੇ ਲਈ ਹਵਸ ਪੂਰੀ ਕਰਨ ਦੀਆਂ ਵਸਤੂਆਂ ਸਨ
ਅਤੇ ਹੁਣ ਵੀ ਹਨ।'' ਉਹ ਲਿਖਦਾ ਹੈ ਕਿ 98 ਸਾਲ ਦੀ ਉਮਰੇ ਮੈਂ ਖ਼ੁਦ ਨੂੰ
ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਹਰ ਸ਼ਾਮ ਨੂੰ 7 ਵਜੇ ਦਾਰੂ ਪੀਂਦਾ ਹਾਂ, ਸੁਆਦੀ ਖਾਣੇ ਖਾਂਦਾ ਹਾਂ ਅਤੇ ਤਾਜ਼ਾ ਗੱਪਸ਼ਪ ਤੇ ਸਕੈਂਡਲਾਂ ਬਾਰੇ ਸੁਣਨ ਦੀ ਤਾਂਘ ਰਖਦਾ ਹਾਂ। ਪਰ ਉਹ ਇਹ ਵੀ ਕਹਿੰਦਾ ਹੈ ਕਿ ਪਿਛਲੇ ਇਕ-ਦੋ ਸਾਲਾਂ 'ਚ ਉਹ ਕਾਫ਼ੀ ਢਿੱਲਾ ਪੈ ਗਿਆ ਹੈ। ਉਹ ਲਿਖਦਾ ਹੈ ਕਿ ਮੈਂ ਹੁਣ ਛੇਤੀ ਥੱਕ ਜਾਂਦਾ ਹਾਂ ਤੇ ਸੁਣਨਾ ਵੀ ਕਾਫ਼ੀ ਹੱਦ ਤਕ ਬੰਦ ਹੋ ਗਿਆ ਹੈ। ਉਹ ਲਿਖਦਾ ਹੈ ਕਿ ਦੇਸ਼ ਦੇ ਲੋਕਾਂ 'ਚ ਅਸਹਿਣਸ਼ੀਲਤਾ ਮੇਰੀ ਅੱਜ ਸੱਭ ਤੋਂ ਵੱਡੀ ਚਿੰਤਾ ਹੈ।

ਸਭਿਆਚਾਰਕ ਨੀਤੀ ਦੀ ਅਣਹੋਂਦ ਨੇ ਅਸ਼ਲੀਲ ਗਾਇਨ ਦਾ ਰਾਹ ਖੋਲ੍ਹਿਆ
9:41 AM
No comments
ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ-ਪੀਰਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਪੰਜਾਬ ਅੱਜ ਤੱਕ
ਆਪਣੀ ‘ਸੱਭਿਆਚਾਰਕ ਨੀਤੀ’ ਤੋਂ ਵੀ ਵਿਹੂਣਾ ਹੈ। ਅਸ਼ਲੀਲ ਗੀਤਾਂ ਅਤੇ ਨਸ਼ਿਆਂ ਦੀ ਹਨ੍ਹੇਰੀ
ਵਿੱਚ ਰੁਲੇ ਪੰਜਾਬ ’ਚ ਸਰਕਾਰ ਕਬੱਡੀ ਮੈਚਾਂ ਦੌਰਾਨ ਤਾਂ ਬਾਲੀਵੁੱਡ ਸਟਾਰਾਂ ਦੀਆਂ ਕੁਝ
ਪਲਾਂ ਦੀਆਂ ਪੇਸ਼ਕਾਰੀਆਂ ਲਈ ਕਰੋੜਾਂ ਰੁਪਏ ਅਦਾ ਰਹੀ ਹੈ ਜਦਕਿ ਰਵਾਇਤੀ ਗਾਇਕਾਂ ਦਾ
ਮੁੱਲ ਕੌਡੀਆਂ ਦੇ ਭਾਅ ਪਾਇਆ ਜਾ ਰਿਹਾ। ਸੱਭਿਆਚਾਰਕ ਵਿਭਾਗ ਵੱਲੋਂ ਪੰਜਾਬੀ ਗਾਇਕੀ ਦੀ
ਵਿਰਾਸਤ ਮੰਨੀ ਜਾਂਦੀ ਗੁਰਮੀਤ ਬਾਵਾ ਅਤੇ ਪੰਜਾਬੀ ਸੂਫੀ ਗਾਇਕ ਬਰਕਤ ਸਿੱਧੂ ਵਰਗੇ ਨਾਮਵਰ
ਗਾਇਕਾਂ ਨੂੰ ਪੇਸ਼ਕਾਰੀ ਦੇ ਮਹਿਜ਼ 60-80 ਹਜ਼ਾਰ ਰੁਪਏ ਹੀ ਦਿੱਤੇ ਜਾਂਦੇ ਹਨ। ਸ਼ਾਇਦ ਇਹੋ
ਕਾਰਨ ਹੈ ਕਿ ਅਜੋਕੇ ਗਾਇਕ ਰਵਾਇਤੀ ਗਾਇਕੀ ਨੂੰ ਵਿਸਾਰ ਕੇ ਅਸ਼ਲੀਲ ਤੇ ਲੱਚਰ ਗਾਇਕੀ ਦੇ
ਰਾਹ ਪੈ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਉੱਪਰ ਔਸਤਨ ਸਾਲਾਨਾ 6.50 ਕਰੋੜ ਰੁਪਏ ਖਰਚ ਆ ਰਿਹਾ ਹੈ ਜਦਕਿ ਪਿਛਲੇ ਚਾਰ ਸਾਲਾਂ ਦੌਰਾਨ ਇਸ ਵਿਭਾਗ ਵੱਲੋਂ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਗਾਇਕਾਂ ਉੱਪਰ ਔਸਤਨ ਸਾਲਾਨਾ ਮਹਿਜ਼ 50 ਲੱਖ ਰੁਪਏ ਦੇ ਕਰੀਬ ਹੀ ਖਰਚੇ ਗਏ ਹਨ। ਪਿਛਲੇ ਚਾਰ ਸਾਲਾਂ ਦੌਰਾਨ ਇਸ ਵਿਭਾਗ ਵੱਲੋਂ ਰਾਜ ਦੇ ਮਹਿਜ਼ ਚਾਰ ਜ਼ਿਲ੍ਹਿਆਂ ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਵਿੱਚ ਹੀ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ ਹਨ। ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸਾਲ 2007-08 ਦੌਰਾਨ ਕਪੂਰਥਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ-ਕਮ-ਪ੍ਰਧਾਨ ਕਪੂਰਥਲਾ ਹੈਰੀਟੇਜ ਸੁਸਾਇਟੀ ਨੂੰ 27.50 ਲੱਖ ਰੁਪਏ ਦਿੱਤੇ ਗਏ ਸਨ। ਇਸੇ ਤਰ੍ਹਾਂ ਸਾਲ 2008-09 ਦੌਰਾਨ ਲੁਧਿਆਣਾ ਵਿਖੇ ਧੀਆਂ ਦਾ ਮੇਲਾ ਤੇ ਸੱਭਿਆਚਾਰਕ ਫੈਸਟੀਵਲ ਕਰਵਾਉਣ ਲਈ 7.50 ਲੱਖ ਰੁਪਏ ਰਿਲੀਜ਼ ਕੀਤੇ ਗਏ ਸਨ। ਸਾਲ 2008-09 ਦੌਰਾਨ ਕਪੂਰਥਲਾ, ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਕ੍ਰਮਵਾਰ 30 ਲੱਖ, 25 ਲੱਖ ਅਤੇ 65 ਲੱਖ ਰੁਪਏ ਦਿੱਤੇ ਗਏ ਸਨ। ਸਾਲ 2009-10 ਦੌਰਾਨ ਅੰਮ੍ਰਿਤਸਰ ਵਿਖੇ ਹੈਰੀਟੇਜ ਫੈਸਟੀਵਲ ਕਰਵਾਉਣ ਲਈ 20 ਲੱਖ ਰੁਪਏ ਰਿਲੀਜ਼ ਕੀਤੇ ਸਨ। ਸਾਲ 2010-11 ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਰਾਜ ਦੇ ਸੱਭਿਆਚਾਰ ਨੂੰ ਦਰਸਾਉਂਦੇ ਕਰਵਾਏ ਪ੍ਰੋਗਰਾਮਾਂ ਲਈ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਪੰਜਾਬ ਦੇ ਨਾਮਵਰ ਗਾਇਕਾਂ ਤੇ ਕਲਾਕਾਰਾਂ ਨੂੰ ਇੱਕ ਦਰਜਨ ਪੇਸ਼ਕਾਰੀਆਂ ਦੇ ਇਵਜ਼ ਵਜੋਂ ਕੇਵਲ 7.85 ਲੱਖ ਰੁਪਏ ਦਿੱਤੇ ਗਏ ਸਨ। ਰਾਸ਼ਟਰ ਮੰਡਲ ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਪੇਸ਼ਕਾਰੀਆਂ ਕਰਨ ਵਾਲੇ ਪੰਜਾਬੀ ਗਾਇਕਾਂ ਸਰਬਜੀਤ ਨੂੰ 75 ਹਜ਼ਾਰ, ਗੁਰਮੀਤ ਬਾਵਾ ਨੂੰ 60 ਹਜ਼ਾਰ, ਅਖ਼ਤਰ ਅਲੀ ਨੂੰ 45 ਹਜ਼ਾਰ, ਸ਼ੌਕਤ ਅਲੀ ਨੂੰ 45 ਹਜ਼ਾਰ, ਬਰਕਤ ਸਿੱਧੂ ਨੂੰ 80 ਹਜ਼ਾਰ, ਇੰਦਰਜੀਤ ਨਿੱਕੂ ਨੂੰ 75 ਹਜ਼ਾਰ, ਸੁਖਵਿੰਦਰ ਸੁੱਖੀ ਨੂੰ 35 ਹਜ਼ਾਰ, ਮਨਪ੍ਰੀਤ ਨੂੰ ਦੋ ਪੇਸ਼ਕਾਰੀਆਂ ਦੇ 1.30 ਲੱਖ ਅਤੇ ਪੰਮੀ ਬਾਈ ਨੂੰ ਦੋ ਲੱਖ ਰੁਪਏ ਦਿੱਤੇ ਗਏ ਹਨ। ਹਾਸਰਸ ਕਲਾਕਾਰ ਰਮਨਦੀਪ ਸਿੰਘ ਨੂੰ 10 ਹਜ਼ਾਰ ਅਤੇ ਮੰਚ ਸੰਚਾਲਕ ਨਿਰਮਲ ਜੌੜਾ ਨੂੰ 30 ਹਜ਼ਾਰ ਰੁਪਏ ਦਿੱਤੇ ਗਏ ਹਨ। ਇਸ ਤਰ੍ਹਾਂ ਸੱਭਿਆਚਾਰ ਵਿਭਾਗ ਵੱਲੋਂ ਸਾਲ 2007 ਤੋਂ 2011 ਤੱਕ ਚਾਰ ਸਾਲਾਂ ਦੌਰਾਨ ਸੱਭਿਆਚਾਰਕ ਪ੍ਰੋਗਰਾਮਾਂ ਉੱਪਰ ਕੇਵਲ 1.95 ਕਰੋੜ ਰੁਪਏ ਹੀ ਖਰਚੇ ਹਨ।
ਦੂਸਰੇ ਪਾਸੇ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਵੱਲੋਂ ਰਾਜ ਦੀ ਸੱਭਿਆਚਾਰਕ ਨੀਤੀ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਵੀ ਫੋਕੇ ਸਾਬਤ ਹੋ ਰਹੇ ਹਨ। ਪਿਛਲੇ ਵਰ੍ਹੇ 22 ਅਗਸਤ ਨੂੰ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ 29 ਪ੍ਰਮੁੱਖ ਸ਼ਖ਼ਸੀਅਤਾਂ ਤੇ ਅਧਿਕਾਰੀਆਂ ਦੇ ਆਧਾਰਤ ਕੀਤੀ ਮੀਟਿੰਗ ਦੌਰਾਨ ਸੱਭਿਆਚਾਰਕ ਨੀਤੀ ਬਣਾਉਣ, ਸੰਗੀਤਕ ਰਚਨਾਵਾਂ ਵਿੱਚ ਵਧ ਰਹੀ ਅਸ਼ਲੀਲਤਾ ਨੂੰ ਠੱਲ੍ਹਣ ਅਤੇ ਪੰਜਾਬ ਵਿੱਚ ਕੌਮਾਂਤਰੀ ਪੱਧਰ ਦਾ ਵਿਰਾਸਤੀ ਮੇਲਾ ਕਰਵਾਉਣ ਸਮੇਤ ਆਡੀਓ ਤੇ ਵੀਡੀਓ ਪਾਇਰੇਸੀ ਨੂੰ ਠੱਲ੍ਹਣ ਲਈ ਅਹਿਮ ਫੈਸਲੇ ਲਏ ਸਨ। ਇਸ ਮੀਟਿੰਗ ਵਿੱਚ ਮੰਨਿਆ ਗਿਆ ਸੀ ਕਿ ਅੱਜ ਪੰਜਾਬੀ ਆਡੀਓ ਤੇ ਵੀਡੀਓ ਸੰਗੀਤਕ ਟੇਪਾਂ ਵਿੱਚ ਜਿੱਥੇ ਅਸ਼ਲੀਲਤਾ ਭਾਰੂ ਹੈ, ਉੱਥੇ ਗੀਤਾਂ ਵਿੱਚ ਸ਼ਰਾਬ ਤੇ ਬੰਦੂਕਾਂ ਜਿਹੇ ਸ਼ਬਦਾਂ ਨੂੰ ਵਰਤ ਕੇ ਨੌਜਵਾਨਾਂ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਜਦਕਿ ਸੱਤ ਮਹੀਨਿਆਂ ਬਾਅਦ ਵੀ ਸਰਕਾਰ ਇਨ੍ਹਾਂ ਫੈਸਲਿਆਂ ਨੂੰ ਅਮਲ ਵਿੱਚ ਨਹੀਂ ਲਿਆ ਸਕੀ। ਸੱਭਿਆਚਾਰਕ ਵਿਭਾਗ ਭਾਵੇਂ ਪਿਛਲੇ ਸਮੇਂ ਤੋਂ ਅਸ਼ਲੀਲ ਗਾਇਕੀ ਉੱਪਰ ਨੱਥ ਪਾਉਣ ਅਤੇ ਸੱਭਿਆਚਾਰਕ ਨੀਤੀ ਬਣਾਉਣ ਲਈ ਵੱਖ-ਵੱਖ ਤਜਵੀਜ਼ਾਂ ਬਣਾ ਰਿਹਾ ਹੈ ਪਰ ਫਿਲਹਾਲ ਇਹ ਮਾਮਲਾ ‘ਹਵਾ’ ਵਿੱਚ ਹੀ ਲਟਕਿਆ ਪਿਆ ਹੈ ਜਦਕਿ ਦੂਸਰੇ ਪਾਸੇ ਆਮ ਲੋਕ ਅਸ਼ਲੀਲ ਗਾਇਕੀ ਵਿਰੁੱਧ ਸੜਕਾਂ ’ਤੇ ਨਿਕਲ ਆਏ ਹਨ।

Subscribe to:
Comments (Atom)