ਪਰਾਪਤੀ
----
ਤੇਰਾ ਚੁੱਪ-ਚਾਪ
ਸ਼ਬਦਾ ਦੇ ਅਰਥਾਂ'ਚ
ਸ਼ਾਮਲ ਹੋ ਜਾਣਾ..
ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ-
ਤੇਰੇ ਨੈਣ-ਨਕਸ਼ਾਂ ਦਾ
ਮੇਰੇ ਚਿਹਰੇ'ਤੇ
ਦੱਬੇ-ਕਦਮੀਂ ਉਤਰ ਅਉਣਾ..
ਕਿਤੇ ਮੇਰੀ ਪਹਿਚਾਣ ਤਾਂ ਨਹੀਂ-
ਤੇਰਾ ਆਪ-ਮੁਹਾਰੇ
ਮੇਰੇ ਡੁੱਲੇ 'ਤੇ ਬੇਖਬਰ
ਰੰਗਾਂ'ਚ ਰੰਗੇ ਜਾਣਾ..
ਕਿਤੇ ਮੇਰੀ ਕਲਪਨਾ ਤਾਂ ਨਹੀ-
ਤੇਰਾ ਅੰਤਰਮਨ ਦੀਆਂ
ਪੌੜੀਆ ਉਤਰ
ਚਿੰਤਨ 'ਚ ਸ਼ਾਮਲ ਹੋਣਾ..
ਕਿਤੇ ਮੇਰੀ ਸਾਧਨਾ ਤਾਂ ਨਹੀਂ-
ਤੇਰਾ ਹਵਾ ਦੇ ਝੌਂਕੇ ਵਾਂਗ
ਛੂਹ ਜਾਣਾ,
ਕੰਬਣ-ਸੁਰਾਂ ਜਗਾ ਦੇਣਾ..
ਕਿਤੇ ਮੇਰਾ ਵਹਿਮ ਤਾਂ ਨਹੀਂ-
ਤੇਰਾ ਤੁਰਦੇ -ਤੁਰਦੇ
ਵਿਦਾਇਗੀ ਦੇਣਾ
'ਤੇ
ਮੇਰਾ 'ਅਲਵਿਦਾ'ਆਖ ਦੇਣਾ..
ਕਿਤੇ ਮੇਰੀ ਪਰਾਪਤੀ ਤਾਂ ਨਹੀਂ-
-ਗੁਰਪਰੀਤ ਗਿੱਲ
gillgurpreet14@yahoo.ca
ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2022 । ਪ੍ਰੋਗਰਾਮਾਂ ਦਾ ਵੇਰਵਾ
-
ਪਹਿਲਾ ਦਿਨ ॥ 05.03.2022 ॥ ਸ਼ਨੀਵਾਰ
ਉਦਘਾਟਨੀ ਸਮਾਰੋਹ
ਸਮਾਂ : 1.30 ਵਜੇ
ਆਰੰਭ: ਸ਼ਬਦ ਗੁਰਬਾਣੀ
ਸੁਆਗਤੀ ਸ਼ਬਦ: ਡਾ. ਮਹਿਲ ਸਿੰਘ, ਪ੍ਰਿੰਸੀਪਲ, ਖ਼ਾਲਸਾ ਕਾਲਜ ਅੰਮ੍ਰਿਤਸਰ
ਮੁੱਖ ਮਹਿਮਾਨ...
3 years ago
2 comments:
ਬਹੁਤ ਖੂਬ ਗੁਰਪਰੀਤ ਜੀ....ਨਜ਼ਮ ਪੜ੍ਹ ਕੇ ਮਨ ਖੁਸ਼ ਹੋਇਆ.......
ਜਾਗਦੀਆਂ ਅੱਖਾਂ ਬੰਦ ਕਰਕੇ ਸੁਪਨਾਂ ਲੈਣ ਵਰਗੀ ਖ਼ੂਬਸੂਰਤ ਗੱਲ ਹੈ।
ਦਰਸ਼ਨ ਦਰਵੇਸ਼
Post a Comment