copyright reserved shabadm 2020. Powered by Blogger.

Wednesday, May 29, 2013

ਮਲੂਕਾ ਦੀ ਨੂੰਹ ਕੋਲੋਂ ਤਾਂ ਅਸਤੀਫਾ ਲੈ ਲੈਣਾ ਚਾਹੀਦੈ

ਕਿਤਾਬ ਘੋਟਾਲੇ ਚ ਘਿਰੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਰਵ ਸਿੱਖਿਆ ਮੁਹਿੰਮ ਚ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਹੈ। ਹੱਦ ਇਹ ਹੈ ਕਿ ਉਹਦਾ ਮੁਲ ਕੈਡਰ ਪੰਚਹਇਤੀ ਵਿਭਾਗ ਹੈ। ਮਲੂਕਾ ਸਾਹਿਬ ਜਦੋਂ ਸੱਖਿਆ ਮੰਤਰੀ ਬਣੇ ਤਾਂ ਉਹਨਾਂ ਨੇ ਆਪਣੀ ਨੂੰਹ ਨੂੰ ਡੈਪੂਟੇਸ਼ਨ ਤੇ ਉਹਨੂੰ ਸਰਵ ਸਿੱਖਿਆ ਮੁਹਿੰਮ ਚ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਲਾ ਦਿੱਤਾ। ਹੱਦ ਹੈ ਇਹ ਤਾਂ। ਬਾਦਲ ਸਰਕਾਰ ਚ ਮੰਤਰੀ ਬਣਦੇ ਹੀ ਮਲੂਕਾ ਨੇ ਆਪਣੀ ਨੂੰਹ ਨੂੰ ਡੀ. ਜੀ. ਐਸ. ਈ. ਦੇ ਦਫਤਰ ਚ ਐਡੀਸ਼ਨਲ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ ਤੇ ਡੈਪੂਟੇਸ਼ਨ 'ਤੇ ਨਿਯੁਕਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਪੰਚਾਇਤ ਵਿਭਾਗ 'ਚ ਜ਼ਿਲਾ ਪੰਚਾਇਤ ਅਤੇ ਵਿਕਾਸ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਸੀ।
ਹੁਣ ਮੁੱਖ ਮੰਤਰੀ ਬਾਦਲ ਨੇ ਪਰਮਪਾਲ ਕੌਰ ਨੂੰ ਪੰਚਾਇਤੀ ਵਿਭਾਗ ਚ ਵਾਪਸ ਬੁਲਾਉਣ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਨਿਰਦੇਸ਼ ਦੇ ਦਿੱਤੇ ਹਨ।
ਇਸ ਕੋਲੋਂ ਤਾਂ ਅਸਤੀਫਾ ਲੈ ਲੈਣਾ ਚਾਹੀਦੈ। ਬੱਚਿਆਂ ਦੀ ਭਵਿੱਖ ਨਾਲ ਖੇਡਣ ਵਗਗੇ ਕਾਰਿਆਂ ਨੂੰ ਬਿਨਾਂ ਕੁਝ ਸੋਚੇ ਸਮਝੇ ਅੰਜਾਮ ਦੇਣ ਵਾਲਿਆਂ ਨੂੰ ਤਾਂ ਨੌਕਰੀ ਕਰਨ ਦਾ ਹੱਕ ਈ ਨਹੀਂ ਹੋਣਾ ਚਾਹੀਦਾ। ਪਰ ਅਫਸੋਸ ਕਿ ਲੋਕ ਵੀ ਕੁਝ ਦਿਨ ਰੌਲਾ ਪਾ ਕੇ ਚੁੱਪ ਕਰਕੇ ਬਹਿ ਜਾਣਗੇ। ਸਾਡੀਆਂ ਸਰਕਾਰਾਂ, ਮੰਤਰੀ ਸ਼ਰੇਆਮ ਆਮ ਜਨਤਾ ਨਾਲ ਧੱਕਾ ਕਰੀ ਜਾਂਦੇ ਨੇ, ਪਰ ਅਸੀਂ ਅੱਖਾਂ ਬੰਦ ਕਰਕੇ ਵੇਖਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਪਾਉਂਦੇ। ਕਿੰਨੀ ਹਾਸੋਹੀਣੀ ਹੋ ਗਈ ਹੈ ਸਾਡੀ ਸਥਿਤੀ !

0 comments: