
ਕੱਚ ਦੇ ਅੱਖਰ ਕਿਤਾਬ ਦਾ ਨਾਂ ਪੜ੍ਹਨ ਲੱਗਦਿਆਂ ਹੀ ਪਾਠਕ ਦੇ ਅੰਦਰ ਕੁਝ ਤਿੜਕਣ ਲੱਗਦਾ ਹੈ। ਇਹ ਤਿੜਕਣਾ, ਇਹ ਟੁੱਟ ਭਜ ਹੈ, ਜਗਜੀਵਨ ਮੀਤ ਦੀਆਂ ਇਸ ਕਾਵਿ ਸੰਗ੍ਰਹਿ ਦੀਆਂ 88 ਕਵਿਤਾਵਾਂ।
ਕਵੀ ਦੀਆਂ ਕਵਿਤਾਵਾਂ ਪੜ੍ਹਨ ਮਗਰੋਂ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਇਕ ਵਾਰੀ ਤਾਂ ਕਵਿਤਾ ਪੜ੍ਹਦਾ-ਪੜ੍ਹਦਾ ਖੁਦ ਨੂੰ ਸੁੰਨ ਹੋਇਆ ਮਹਸੂਸ ਕਰਦਾ ਹੈ। ਇਹ ਕਵਿਤਾਵਾਂ ਇਕ ਨਹੀਂ ਅਨੇਕਾਂ ਅਰਥ ਪਾਠਕਾਂ ਤਕ ਪਹੁੰਚਾਉਂਦੀਆਂ ਹਨ। ਇਹ ਕਵਿਤਾਵਾਂ ਗਹਿਰ ਗੰਭੀਰ ਹਨ। ਕਵੀ ਦਾ ਕਵਿਤਾ ਦਾ ਅੰਦਾਜ਼ ਤੇ ਬਿਆਨ ਵੱਖਰਾ ਹੈ। ਮਨ ਕੈਨਵਸ ਰੰਗ ਤੇ ਚਿੱਤਰ ਕਵਿਤਾ ਵਿਚ...