copyright reserved shabadm 2020. Powered by Blogger.

ਸ਼ਬਦ ਮੰਡਲ ਤੇ ਤੁਹਾਡਾ ਸਵਾਗਤ ਏ

ਨਵੇਂ ਪੰਜਾਬੀ ਰਚਨਾਕਾਰ ਆਪਣੀਆਂ ਰਚਨਾਵਾਂ ਸਾਨੂੰ ਘੱਲ ਸਕਦੇ ਨੇ। ਰਚਨਾਵਾਂ ਤੋਂ ਇਲਾਵਾ ਕਿਸੇ ਵੀ ਸਾਹਿਤਕ ਮੁੱਦੇ ਤੇ ਆਪਣੇ ਵਿਚਾਰ ਘੱਟੋ ਘੱਟ 500 ਸ਼ਬਦਾਂ ਵਿੱਚ ਭੇਜੋ।.

Saturday, October 10, 2009

ਗੁਰਪਰੀਤ ਗਿੱਲ ਦੀ ਨਵੀਂ ਨਜ਼ਮ

ਪਰਾਪਤੀ ----ਤੇਰਾ ਚੁੱਪ-ਚਾਪਸ਼ਬਦਾ ਦੇ ਅਰਥਾਂ'ਚਸ਼ਾਮਲ ਹੋ ਜਾਣਾ..ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ- ਤੇਰੇ ਨੈਣ-ਨਕਸ਼ਾਂ ਦਾਮੇਰੇ ਚਿਹਰੇ'ਤੇਦੱਬੇ-ਕਦਮੀਂ ਉਤਰ ਅਉਣਾ..ਕਿਤੇ ਮੇਰੀ ਪਹਿਚਾਣ ਤਾਂ ਨਹੀਂ- ਤੇਰਾ ਆਪ-ਮੁਹਾਰੇਮੇਰੇ ਡੁੱਲੇ 'ਤੇ ਬੇਖਬਰਰੰਗਾਂ'ਚ ਰੰਗੇ ਜਾਣਾ..ਕਿਤੇ ਮੇਰੀ ਕਲਪਨਾ ਤਾਂ ਨਹੀ- ਤੇਰਾ ਅੰਤਰਮਨ ਦੀਆਂਪੌੜੀਆ ਉਤਰਚਿੰਤਨ 'ਚ ਸ਼ਾਮਲ ਹੋਣਾ..ਕਿਤੇ ਮੇਰੀ ਸਾਧਨਾ ਤਾਂ ਨਹੀਂ- ਤੇਰਾ ਹਵਾ ਦੇ ਝੌਂਕੇ ਵਾਂਗਛੂਹ ਜਾਣਾ,ਕੰਬਣ-ਸੁਰਾਂ ਜਗਾ ਦੇਣਾ..ਕਿਤੇ ਮੇਰਾ ਵਹਿਮ ਤਾਂ ਨਹੀਂ- ਤੇਰਾ ਤੁਰਦੇ -ਤੁਰਦੇਵਿਦਾਇਗੀ ਦੇਣਾ'ਤੇਮੇਰਾ 'ਅਲਵਿਦਾ'ਆਖ ਦੇਣਾ..ਕਿਤੇ ਮੇਰੀ ਪਰਾਪਤੀ ਤਾਂ ਨਹੀਂ- -ਗੁਰਪਰੀਤ ਗਿੱਲgillgurpreet14@yahoo...