
ਜਸਵੀਰ ਹੁਸੈਨ ਪਿਛਲੇ ਕਾਫ਼ੀ ਸਮੇਂ ਤੋਂ All India Radio ਨਾਲ ਜੁੜੇ ਹੋਏ ਨੇ।ਜਲੰਧਰ ਦੇ ਆਸ ਪਾਸ ਦੀਆਂ ਸਾਹਿਤਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੁੰਦੇ ਹਨ।ਕਵਿਤਾ ਤੇ ਗ਼ਜ਼ਲ ਲਿਖਦੇ ਨੇ ਤੇ ਅੱਜ ਪੇਸ਼ ਹੈ ਉਨ੍ਹਾਂ ਦੀ ਇਕ ਤਾਜ਼ਾ ਨਜ਼ਮ ।---ਘਰ ਦਾ ਨਾ ਘਾਟ ਦਾ....ਅਕਸਰਮੈਂ ਤਲਾਸ਼ਦਾਘਰ ਵਿੱਚੋਂ ਘਰਪਰਘਰ ਵਿੱਚੋਂ ਘਰ ਵਰਗਾਕੁਝ ਵੀ ਨਹੀਂ ਲੱਭਦਾਘੋਖਣਸੋਚਣਪਰਖਣਨਿਰਖਣਤੋਂ ਬਾਅਦ ਵੀਉੱਤਰ ਨਹੀਂ ਲੱਭਦਾਕਿਘਰ ਦੇ ਘਰ ਨਾ ਹੋਣ ਵਿੱਚਕਾਸ ਦੀ ਘਾਟ ਏ...ਅਖੀਰ ਰਹਿ ਜਾਂਦਾ ਹਾਂਘਰ ਦਾਨਾ ਘਾਟ ਦਾ...