copyright reserved shabadm 2020. Powered by Blogger.

Wednesday, May 29, 2013

ਹਾਰਡ ਕੌਰ ਬਾਰੇ ਚਰਚਾ -ਫੇਸਬੁੱਕ ਦੇ ਮੁਖੌਟਾਧਾਰੀ ਸਿੱਖੋ : ਸੁਖਿੰਦਰ

 ਇਹ ਤਸਵੀਰ ਕੈਨੇਡਾ ਦੇ ਖਾਲਿਸਤਾਨ ਪੱਖੀ ਪੰਜਾਬੀ ਅਖਬਾਰ 'ਪੰਜਾਬੀ ਡੇਲੀ' ਵਿੱਚ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਲੱਗੀ ਹੋਈ ਹੈ
ਮੈਂ ਇੰਗਲੈਂਡ ਦੀ ਪੰਜਾਬੀ ਰੈਪ ਗਾਇਕਾ ਹਾਰਡ ਕੌਰ ਦੀ ਤਸਵੀਰ ਪਹਿਲੀ ਵਾਰੀ ਕੈਨੇਡਾ ਦੇ ਖਾਲਿਸਤਾਨ ਪੱਖੀ ਰੌਜ਼ਾਨਾ ਅਖਬਾਰ 'ਪੰਜਾਬੀ ਡੇਲੀ' ਵਿੱਚ ਛਪੀ ਵੇਖੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਹਾਰਡ ਕੌਰ ਵੱਲੋਂ ਪੇਸ਼ ਕੀਤੇ ਗਏ ਕਿਸੀ ਸ਼ੌਅ ਦੀ ਰਿਪੋਰਟ ਫੇਸਬੁੱਕ ਉੱਤੇ ਪੜ੍ਹੀ ਹੈ.
ਇਸ ਤੋਂ ਪਹਿਲਾਂ ਮੈਂ ਸਿਰਫ ਹਾਰਡ ਕੌਰ ਦਾ ਨਾਮ ਹੀ ਸੁਣਿਆ ਸੀ.ਜੋ ਤਸਵੀਰ ਮੈਂ ਫੇਸਬੁੱਕ ਉੱਤੇ ਲਗਾਈ ਹੈ ਹਾਰਡ ਕੌਰ ਦੀ ਇਹ ਤਸਵੀਰ ਕੈਨੇਡਾ ਦੇ ਖਾਲਿਸਤਾਨ ਪੱਖੀ ਪੰਜਾਬੀ ਅਖਬਾਰ 'ਪੰਜਾਬੀ ਡੇਲੀ' ਵਿੱਚ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਲੱਗੀ ਹੋਈ ਹੈ.ਜਿਹੜੇ ਮੁਖੌਟਾਧਾਰੀ ਸਿੱਖ ਹਾਰਡ ਕੌਰ ਨੂੰ ਰੰਡੀ ਕਹਿ ਰਹੇ ਹਨ ਉਹ ਜ਼ਰਾ ਦੱਸਣ ਕਿ ਉਸ ਦਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹੋਇਆ ਸ਼ੌਅ ਕੌਣ ਵੇਖਣ ਗਏ ਸਨ? ਜਿਹਨਾਂ ਸਿੱਖਾਂ ਨੂੰ ਹਾਰਡ ਕੌਰ ਨੇ ਕੋਈ ਗਾਹਲ ਕੱਢ ਦਿੱਤੀ? ਫਿਰ ਉਹ ਵੀ ਕੋਈ ਦੱਲੇ ਸਿੱਖ ਹੀ ਹੋਣਗੇ?ਜੇਕਰ ਉਹ ਚੰਡੀਗੜ੍ਹ ਦੇ ਕਿਸੀ ਸ਼ਰਾਬਖਾਨੇ ਵਿੱਚ ਆਪਣਾ ਲੱਚਰ ਸੰਗੀਤ ਦਾ ਸ਼ੋਅ ਪੇਸ਼ ਕਰ ਰਹੀ ਸੀ ਤਾਂ ਗੁਰੂ ਗੋਬਿੰਦ ਸਿੰਘ ਦੇ ਇਹ ਸਿੱਖ ਉਸ ਰੰਡੀ ਕੋਲੋਂ ਕੀ ਅੰਬ ਲੈਣ ਗਏ ਸਨ?ਹਾਰਡ ਕੌਰ ਦੀ ਇਸ ਤਸਵੀਰ ਵਿੱਚ ਸਿਰਫ ਉਸ ਦੀਆਂ ਲੱਤਾਂ ਦਾ ਕੁਝ ਹਿੱਸਾ ਹੀ ਦਿਖਾਈ ਦਿੰਦਾ ਹੈ.ਕੀ ਪੰਜਾਬ ਦੇ ਸਿੱਖਾਂ ਨੇ ਔਰਤਾਂ ਦੀਆਂ ਕਦੀ ਲੱਤਾਂ ਨਹੀਂ ਦੇਖੀਆਂ?ਅਸੀਂ ਹਰ ਰੋਜ਼ ਔਰਤਾਂ ਨੂੰ ਹਾਕੀ, ਵਾਲੀਬਾਲ, ਬਾਸਕਟਬਾਲ ਖੇਡਦੇ ਦੇਖਦੇ ਹਾਂ.ਕੀ ਉਨ੍ਹਾਂ ਔਰਤਾਂ ਨੇ ਬੁਰਕੇ ਪਾਏ ਹੁੰਦੇ ਹਨ?ਕੀ ਕਦੀ ਕਾਮਨਵੈਲਥ ਖੇਡਾਂ/ਓਲੰਪਿਕ ਖੇਡਾਂ/ਏਸ਼ੀਅਨ ਖੇਡਾਂ ਵਿੱਚ ਨੌਜਵਾਨ ਔਰਤਾਂ ਨੂੰ ਬੀਚ ਉੱਤੇ ਬਾਲੀਬਾਲ ਖੇਡਦਿਆਂ ਨਹੀਂ ਦੇਖਿਆ? ਉਨ੍ਹਾਂ ਨੌਜੁਆਨ ਔਰਤਾਂ ਨੇ ਸਿਰਫ ਬਰਾਅ ਪਾਈ ਹੁੰਦੀ ਹੈ ਅਤੇ ਛੋਟੀ ਜਿਹੀ ਨਿੱਕਰ (ਕੱਛੀ) ਪਾਈ ਹੁੰਦੀ ਹੈ?
ਤਾਲਿਬਾਨੀ ਸੋਚ ਦੇ ਧਾਰਨੀ ਸਿੱਖੋ! ਤੁਸੀਂ ਤਾਂ ਆਪਣੀ ਧੀ/ਭੈਣ ਦੀ ਕਦੀ ਨੰਗੀ ਲੱਤ ਦੇਖ ਕੇ ਹੀ ਉਸ ਦਾ ਤਿੰਨ ਫੁੱਟੀ ਤਲਵਾਰ ਨਾਲ ਗਲਾ ਲਾਹ ਕੇ ਸੁੱਟ ਦਿਓਗੇ? ਕਿਉਂਕਿ ਤੁਹਾਡੇ ਖਾਲਿਸਤਾਨ ਵਿੱਚ ਔਰਤਾਂ ਮਾਨਸਿਕ/ਸਰੀਰਕ ਤੌਰ ਉੱਤੇ ਗੁਲਾਮ ਹੀ ਹੋਣਗੀਆਂ.ਕੈਨੇਡਾ/ਅਮਰੀਕਾ/ਇੰਗਲੈਂਡ/ਯੋਰਪ ਦੇ ਸਕੂਲਾਂ ਵਿੱਚ ਪੜ੍ਹਦੀਆਂ ਪੰਜਾਬਣਾਂ ਦੀਆਂ ਹੀ ਕਦੀ ਤਸਵੀਰਾਂ ਦੇਖਣਾ ਅਤੇ ਫਿਰ ਦੱਸਣਾ ਕਿ ਪੰਜਾਬ ਦੇ ਇਹ ਮੁਖੌਟਾਧਾਰੀ ਸਿੱਖ ਅਜੇ ਵੀ ਜੰਗਲ ਵਿੱਚ ਹੀ ਰਹਿੰਦੇ ਹਨ.ਪੰਜਾਬ ਦੇ ਇਹ ਮੁਖੌਟਾਧਾਰੀ ਸਿੱਖ ਵੀ ਹਿੰਦੀ ਕਵੀ ਤੁਲਸੀ ਦਾਸ ਬਰਾਹਮਣ ਦੀ ਹੀ ਔਲਾਦ ਲੱਗਦੇ ਹਨ ਜੋ ਕਿ ਔਰਤ ਨੂੰ ਜਾਨਵਰ ਦੇ ਬਰਾਬਰ ਹੀ ਕਹਿੰਦਾ ਸੀ.ਪੰਜਾਬ ਦੇ ਅਜਿਹੇ ਮੁਖੌਟਾਧਾਰੀ ਲੋਕ ਸਮਝਦੇ ਹਨ ਕਿ 'ਇਨਕਲਾਬ' ਦੇ ਅਰਥ ਸਿਰਫ ਮਰਦਾਂ ਵੱਲੋਂ ਦਾਰੂ ਵਿੱਚ ਗੁੱਟ ਹੋ ਕੇ ਬੱਕਰੇ ਬੁਲਾਣਾ ਹੀ ਹੁੰਦਾ ਹੈ? ਅਜਿਹੇ ਮੁਖੌਟਾਧਾਰੀ ਸਿੱਖਾਂ ਦੇ ਅਪਣੇ ਘਰਾਂ ਵਿੱਚ ਔਰਤ ਦੀ ਹਾਲਤ ਖੁਰਲੀ ਵਿੱਚ ਪੱਠੇ ਖਾਣ ਵਾਲੀ ਔਰਤ ਤੋਂ ਵੱਧ ਕੁਝ ਨਹੀਂ ਹੁੰਦੀ. ਜਿਸ ਦੀ ਨਿਤ ਨਿੱਕੀ ਨਿੱਕੀ ਗੱਲ ਪਿਛੇ ਵਹਿਸ਼ੀਆਨਾ ਮਾਰ-ਕੁੱਟ ਹੁੰਦੀ ਹੈ.

1 comments:

Anonymous said...

I am not agree with writer...this pic is too much reveling for our Punjabi culture you cant compare this pic with Olympic athletes, swimmer beach volleyball athletes...if you compare the purpose of this pic you will notice the difference. The purpose of her wearing this outfit ( is showing her tattoo)and the purpose of athletes wearing swimsuit are 2 different purposes (its their need). Stop writing this kind of articles and try to save our Punjabi culture.