copyright reserved shabadm 2020. Powered by Blogger.

Saturday, October 10, 2009

ਗੁਰਪਰੀਤ ਗਿੱਲ ਦੀ ਨਵੀਂ ਨਜ਼ਮ

ਪਰਾਪਤੀ
----
ਤੇਰਾ ਚੁੱਪ-ਚਾਪ
ਸ਼ਬਦਾ ਦੇ ਅਰਥਾਂ'ਚ
ਸ਼ਾਮਲ ਹੋ ਜਾਣਾ..
ਕਿਤੇ ਮੇਰੀ ਕਾਵਿ-ਰਚਨਾ ਤਾਂ ਨਹੀਂ-

ਤੇਰੇ ਨੈਣ-ਨਕਸ਼ਾਂ ਦਾ
ਮੇਰੇ ਚਿਹਰੇ'ਤੇ
ਦੱਬੇ-ਕਦਮੀਂ ਉਤਰ ਅਉਣਾ..
ਕਿਤੇ ਮੇਰੀ ਪਹਿਚਾਣ ਤਾਂ ਨਹੀਂ-

ਤੇਰਾ ਆਪ-ਮੁਹਾਰੇ
ਮੇਰੇ ਡੁੱਲੇ 'ਤੇ ਬੇਖਬਰ
ਰੰਗਾਂ'ਚ ਰੰਗੇ ਜਾਣਾ..
ਕਿਤੇ ਮੇਰੀ ਕਲਪਨਾ ਤਾਂ ਨਹੀ-

ਤੇਰਾ ਅੰਤਰਮਨ ਦੀਆਂ

ਪੌੜੀਆ ਉਤਰ
ਚਿੰਤਨ 'ਚ ਸ਼ਾਮਲ ਹੋਣਾ..
ਕਿਤੇ ਮੇਰੀ ਸਾਧਨਾ ਤਾਂ ਨਹੀਂ-

ਤੇਰਾ ਹਵਾ ਦੇ ਝੌਂਕੇ ਵਾਂਗ
ਛੂਹ ਜਾਣਾ,
ਕੰਬਣ-ਸੁਰਾਂ ਜਗਾ ਦੇਣਾ..
ਕਿਤੇ ਮੇਰਾ ਵਹਿਮ ਤਾਂ ਨਹੀਂ-

ਤੇਰਾ ਤੁਰਦੇ -ਤੁਰਦੇ
ਵਿਦਾਇਗੀ ਦੇਣਾ
'ਤੇ
ਮੇਰਾ 'ਅਲਵਿਦਾ'ਆਖ ਦੇਣਾ..
ਕਿਤੇ ਮੇਰੀ ਪਰਾਪਤੀ ਤਾਂ ਨਹੀਂ-

-ਗੁਰਪਰੀਤ ਗਿੱਲ
gillgurpreet14@yahoo.ca

2 comments:

Jasvir Hussain said...

ਬਹੁਤ ਖੂਬ ਗੁਰਪਰੀਤ ਜੀ....ਨਜ਼ਮ ਪੜ੍ਹ ਕੇ ਮਨ ਖੁਸ਼ ਹੋਇਆ.......

ਦਰਸ਼ਨ ਦਰਵੇਸ਼ said...

ਜਾਗਦੀਆਂ ਅੱਖਾਂ ਬੰਦ ਕਰਕੇ ਸੁਪਨਾਂ ਲੈਣ ਵਰਗੀ ਖ਼ੂਬਸੂਰਤ ਗੱਲ ਹੈ।
ਦਰਸ਼ਨ ਦਰਵੇਸ਼