copyright reserved shabadm 2020. Powered by Blogger.

Tuesday, January 6, 2009

ਗ਼ਜ਼ਲ

ਸ਼ਬਦਮੰਡਲ ਦੀ ਮੰਗ 'ਤੇ ਤਮੰਨਾ ਜੀ ਨੇ ਕਨੇਡਾ ਤੋਂ ਆਪਣੇ ਡੈਡੀ ਜੀ ਦੀ ਬਿਲਕੁਲ ਨਵੀਂ ਗ਼ਜ਼ਲ
ਸ਼ਬਦਮੰਡਲ ਦੇ ਪਾਠਕਾਂ ਲਈ ਭੇਜੀ ਹੈ , ਜਿਸਨੂੰ ਪੋਸਟ ਕਰਨ 'ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇਂ ਹਾਂ ।
ਸ਼ਬਦਮੰਡਲ
-----
ਤੇਰੀ ਦੀਦ ਲਈ...
-----------
ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।
ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।
----
ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,
ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।
----
ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ 'ਚੋਂ,
ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।
----
ਬੁੱਲ੍ਹ ਹਿੱਲੇ ਸਨ ਇੱਕ ਵਾਰੀ ਤਾਂ, ਪਰ ਹਿੱਲਕੇ ਹੀ ਉਹ ਰਹਿ ਗਏ ਨੇ,
ਇਕ ਆਈ ਸੀ ਗੱਲ ਬੁੱਲ੍ਹਾਂ 'ਤੇ, ਤੇ ਆ-ਆ ਕੇ ਬੇਦਰਦੀ! ਰਹੀ।
----
ਮੈਂ ਤੈਨੂੰ ਚਾਇਆ ਪਲਕਾਂ 'ਤੇ, ਤੂੰ ਹੱਥਾਂ 'ਤੇ ਵੀ ਨਾ ਚਾਇਆ,
ਹੱਥਾਂ ਦੀ ਇਸ ਛੋਹ ਖ਼ਾਤਿਰ, ਜਿੰਦ ਮੇਰੀ ਯੁਗਾਂ ਤੋਂ ਖਰਦੀ ਰਹੀ।
----
ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,
ਪਰ 'ਬਾਦਲ'! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।

ਗੁਰਦਰਸ਼ਨ 'ਬਾਦਲ'

2 comments:

shabad said...

ਸਭ ਤੋਂ ਪਹਿਲਾਂ ਤਾਂ ਸ਼ਬਦਮੰਡਲ 'ਤੇ ਸ਼ਿਰਕਤ ਕਰਨ ਲਈ ਸ਼ੁਕਰੀਆ .
ਗ਼ਜ਼ਲ ਸਾਰੀ ਹੀ ਬੜੀ ਖੂਬਸੂਰਤ ਹੈ ਖਿਆਲਾਂ 'ਚ ਪੁਖਤਗੀ ਹੈ ,ਅਤੇ ਰਵਾਨਗੀ ਅਤੇ ਲੈਅ ਦੇ ਤਾਂ ਕਿਆ ਕਹਿਣੇ।

ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।
ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।
----
ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,
ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।
----
ਮੇਰੇ ਪਿਆਰ ਦਾ ਪਾਣੀ ਡੁੱਲ੍ਹ ਗਿਆ, ਉੱਛਲ਼ ਕੇ ਦਿਲ ਮੈ-ਖ਼ਾਨੇ 'ਚੋਂ,
ਤਸਵੀਰ ਤਿਰੇ ਹੀ ਖ਼ਿਆਲਾਂ ਦੀ, ਮੁੜ-ਮੁੜ ਕੇ ਡੁੱਬਦੀ-ਤਰਦੀ ਰਹੀ।
----
ਚੱਕਰ ਹੈ, ਚੁਰਾਸੀ ਦਾ ਕਹਿੰਦੇ, ਜੰਮਣਾ ਤੇ ਜੰਮ ਕੇ ਮਰ ਜਾਣਾ,
ਪਰ 'ਬਾਦਲ'! ਤੇਰੀ ਦੀਦ ਲਈ, ਜਿੰਦ ਮੇਰੀ ਜੰਮਦੀ-ਮਰਦੀ ਰਹੀ।

ਇਹ ਸ਼ੇਅਰ ਤਾਂ ਪੜ੍ਹਦਿਆਂ ਹੀ ਜ਼ੁਬਾਨੀ ਯਾਦ ਹੋ ਗਏ ।
ਵਧਾਈ ਕਬੂਲ ਕਰਨਾ ਬਾਦਲ ਜੀ

ਸ਼ਬਦਮੰਡਲ

हरकीरत ' हीर' said...

ਕੱਫ਼ਣੋਂ ਸਖਣੀ ਲਾਸ਼ ਮਿਰੀ, ਤੇਰੀ ਬੁੱਕਲ਼ ਵਿੱਚ ਵੀ ਠਰਦੀ ਰਹੀ।
ਨਾ ਮੌਤ ਮਿਲ਼ੀ, ਨਾ ਜਿੰਦ ਮਿਲ਼ੀ, ਰੂਹ ਮੇਰੀ ਹਉਕੇ ਭਰਦੀ ਰਹੀ।
----
ਤੱਕਿਆ ਸੀ ਸਹਾਰਾ ਬਾਹਾਂ ਦਾ, ਲੱਭੀ ਸੀ ਗਰਮੀ ਸਾਹਾਂ ਦੀ,
ਪਰ ਕਿਸਮਤ ਨਾਲ਼ ਨਿਮਾਣੇ ਦੇ , ਕੁਝ ਹੋਰੋਂ-ਹੋਰ ਹੀ ਕਰਦੀ ਰਹੀ।
Waah Waah... Badal ji bhot sohni gazal likhi hai ji tusi ...Vdai...!!